ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸਟ. ਛੀ. ਛੇ."ਚਾਰ ਮਰੰਤਹ ਛਹ ਮੁਏ." (ਸ. ਕਬੀਰ) ਦੇਖੋ, ਏਕ ਮਰੰਤੇ. "ਛਹੂੰ ਦਿਸ ਧਾਇ." (ਗਉ ਥਿਤੀ ਕਬੀਰ) ੨. ਛੇਦਨ. ਕੱਟਣਾ. "ਖੜਗੇਸ ਸੁ ਸੀਸ ਛਹੇ ਹੈਂ." (ਕ੍ਰਿਸਨਾਵ)


ਛਾਇਆ ਹੋਇਆ ਅਭ੍ਰ. ਫੈਲਿਆ ਹੋਇਆ ਅਬਰ (ਬੱਦਲ). "ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ." (ਵਾਰ ਮਲਾ ਮਃ ੩) ਝੜੀ ਲਾ ਕੇ ਵਰਸਿਆ.


ਦੇਖੋ, ਏਕ ਮਰੰਤੇ.


ਦੇਖੋ, ਛੌਹੀ.


ਸੰਗ੍ਯਾ- ਛੰਭ. ਝੀਲ. ਉਹ ਨਿਵਾਣ, ਜਿਸ ਥਾਂ ਬਰਖਾ ਦਾਜਲ ਬਹੁਤ ਜਮਾ ਹੁੰਦਾ ਅਤੇ ਚਿਰ ਤੀਕ ਠਹਿਰਦਾ ਹੈ। ੨. ਦੇਖੋ, ਛਹਿਣਾ.


ਕ੍ਰਿ- ਕ੍ਸ਼੍ਯ ਹੋਣਾ. ਨਾਸ਼ ਹੋਣਾ। ੨. ਗੁਪਤ ਹੋਣਾ. ਲੁਕਣਾ "ਹੋਇ ਅਛਲ ਛਲ ਅੰਦਰ ਛਹਿਣਾ" (ਭਾਗੁ) ਨਿਸਕਪਟ ਹੋਕੇ ਛਲਰੂਪ ਪ੍ਰਪੰਚ ਵਿੱਚ ਆਪਣੀ ਪ੍ਰਸਿੱਧੀ ਨਾ ਚਾਹੁਣੀ.