ਪੰਜਾਬੀ ਵਰਣਮਾਲਾ ਦਾ ਬਾਰਵਾਂ ਅੱਖਰ. ਇਸ ਦਾ ਉਚਾਰਣ ਤਾਲੂਏ ਤੋਂ ਹੁੰਦਾ ਹੈ। ੨. ਸੰ. ਸੰਗ੍ਯਾ- ਛੇਦਨ. ਖੰਡਨ। ੩. ਢਕਣਾ. ਆਛਾਦਨ ਕਰਨਾ। ੪. ਘਰ. ਗ੍ਰਿਹ। ੫. ਟੁਕੜਾ. ਖੰਡ। ੬. ਵਿ- ਛੇਦਕ. ਕੱਟਣ ਵਾਲਾ। ੭. ਨਿਰਮਲ. ਸਾਫ। ੮. ਚੰਚਲ. ਚਪਲ। ੯. ਪੰਜਾਬੀ ਵਿੱਚ ਇਹ ਛੀ (ਸਟ) ਦਾ ਬੋਧਕ ਹੈ ਦੇਖੋ, ਛਤੀਹ। ੧੦. ਕ੍ਸ਼੍ ਦੀ ਥਾਂ ਭੀ ਇਹ ਛੀ ਇਹ ਵਰਤਿਆ ਜਾਂਦਾ ਹੈ, ਜਿਵੇਂ- ਛੋਭ, ਪ੍ਰਤੱਛ ਆਦਿ ਸ਼ਬਦਾਂ ਵਿੱਚ.
ਦੇਖੋ, ਛੌਹੀ.
ਦੇਖੋ, ਛੌਨਾ.
ਦੇਖੋ, ਛੋਣਿ ਅਤੇ ਛਾਵਨੀ.
ਸੰਗ੍ਯਾ- ਛਾਦਕ (ਢਕਣਵਾਲਾ) ਪੜਦਾ. ਨੇਤ੍ਰ ਦੀ ਨਜਰ ਨੂੰ ਰੋਕਣ ਵਾਲਾ ਮੋਤੀਆਬਿੰਦੁ ਆਦਿਕ ਆਵਰਣ. "ਭਰਮੈ ਕੇ ਛਉੜ ਕਟਿਕੈ ਅੰਤਰਿ ਜੋਤਿ ਧਰੇਹੁ." (ਵਾਰ ਬਿਹਾ ਮਃ ੩)
ਸੰਗ੍ਯਾ- ਸ਼ੋਭਨਾ (ਸ਼ੋਭਾਵਾਲੀ) ਇਸਤ੍ਰੀ. ਛਬਿ ਵਾਲੀ ਨਾਰੀ. "ਬੇਮੁਖ ਸੁਖ ਨ ਦੇਖਈ ਜਿਉਂ ਛੁੱਟੜ ਛਉੜੀ." (ਭਾਗੁ)
ਸੰਗ੍ਯਾ- ਵਿਨਾਸ਼. ਨਾਸ਼। ੨. ਖਾਈ ਰੋਗ. ਦੇਖੋ, ਕ੍ਸ਼੍ਯ.
ਕ੍ਸ਼੍ਯ (ਨਾਸ਼) ਹੋਇਆ। ਛਾਦਨ ਕੀਤਾ. ਢਕਿਆ.
ਕ੍ਸ਼੍ਯ ਭਈ. ਨਾਸ਼ ਹੋਈ. "ਚਿਤਚਿੰਤਾ ਅਬ ਸਗਲੀ ਛਈ." (ਗੁਪ੍ਰਸੂ) ੨. ਸੰਗ੍ਯਾ- ਕ੍ਸ਼੍ਯ ਰੋਗ. ਖਈ ਰੋਗ. "ਛਈ ਰੋਗ ਅਰੁ ਸੰਨਿਪਾਤ ਗਨ." (ਚਰਿਤ੍ਰ ੪੦੫) ਦੇਖੋ, ਖਈ.
ਵਿ- ਕ੍ਸ਼੍ਯ (ਛੈ) ਕਰਤਾ. ਵਿਨਾਸ਼ਕ। ੨. ਛਾਂਉਂ ਕਰਨ ਵਾਲਾ। ੩. ਢਕਣ ਵਾਲਾ. ਆਛਾਦਕ.
ਵਿ- ਛਾਯਾਮਯ. ਛਾਇਆਰੂਪ. ਦੇਖੋ, ਛਾਈ ਮਾਈ.
ਕ੍ਸ਼੍ਯ ਭਏ. ਨਾਸ਼ ਹੋਏ। ੨. ਛਾਏ. ਢਕੇ। ੩. ਸਜੇ. ਛਬਿ (ਸ਼ੋਭਾ) ਸਹਿਤ ਹੋਏ. "ਤਨ ਰੂਪ ਛਏ ਹੈਂ." (ਕ੍ਰਿਸਨਾਵ)