ਸੰ. ਜਯ. ਸੰਗ੍ਯਾ- ਜਿੱਤ. ਫਤੇ. ਜੈ। ੨. ਦੇਖੋ, ਜਈ ੪.
ਜਲਪੈ. ਜਲਪਨ (ਉੱਚਾਰਣ) ਕਰਦਾ ਹੈ. "ਜੈ ਜੈ ਜਇਅੰਪਹਿ ਸਗਲ ਜਾਕਉ." (ਬਿਲਾ ਛੰਤ ਮਃ ੫) ਦੇਖੋ, ਜਲਪਨ। ੨. ਜਯ- ਆਲਾਪੈ. ਜੈ ਜੈਕਾਰ ਬੋਲਦਾ ਹੈ.
ਸੰਗ੍ਯਾ- ਜੈਕਾਰ. "ਨਾਨਕ ਉਚਰੈ ਹਰਿ ਕੀ ਜਇਆ." (ਬਿਲਾ ਮਃ ੫) ਨਾਨਕ ਉਚਰੈ ਵਾਹਗੁਰੂ ਜੀ ਕੀ ਫ਼ਤ਼ਹ। ੨. ਵਿ- ਪੈਦਾ ਹੋਇਆ. ਜਨਮਿਆ ਜਾਤ. "ਸਾਧਸੰਗਤਿ ਬਿਨੁ ਬਾਦ ਜਇਆ." (ਰਾਮ ਅਃ ਮਃ ੧)
ਕ੍ਰਿ- ਜਨਮ ਲੈਣਾ. ਪੈਦਾ ਹੋਣਾ. "ਮਰਿਜਇਬੇ ਕਉ ਕਿਆ ਕਰਹੁ ਅਭਾਗੇ?" (ਸੂਹੀ ਕਬੀਰ) ੨. ਜਾਣਾ. ਗਮਨ.
ਸੰਗ੍ਯਾ- ਉਤਪੱਤੀ. "ਮਨ ਪ੍ਰੀਤਿ ਨਈ ਕੀ ਜਈ ਉਪਜਾਈ." (ਨਾਪ੍ਰ) ੨. ਵਿ- ਉਪਜੀ. ਪੈਦਾ ਹੋਈ। ੩. ਜਾਈ. ਜਾਂਦੀ. ਜਾਵੇ. ਮਿਟੇ. "ਜਾਂਤੇ ਹਉਮੈ ਜਈਹੈ." (ਗਉ ਕਬੀਰ) ੪. ਸੰ. ਜਯਿਨ੍. ਵਿਜਯੀ. ਜਿੱਤਣ ਵਾਲਾ. ਜਯੀ। ੫. ਦੇਖੋ, ਜਵੀ.
ਜਾਈਏ. ਜਾਵੀਏ. "ਤਾਂਕੇ ਸਦ ਬਲਿਹਾਰੀ ਜਈਏ." (ਸਲੋਹ)
ਅ਼. [ضعیِف] ਜਈ਼ਫ਼. ਵਿ- ਜੁਅ਼ਫ਼ ਵਾਲਾ. ਬੁੱਢਾ. ਵ੍ਰਿੱਧ। ੨. ਕਮਜ਼ੋਰ. ਨਿਰਬਲ. ਦੇਖੋ, ਜੋਫ਼.
nan
nan
ਪੈਦਾ ਹੋਏ. ਉਪਜੇ. "ਕਾਸ਼ੀ ਬੀਚ ਜਏ, ਤੇ ਕਮਾਂਊਂ ਜਾਇ ਮਰੇ ਹੈਂ" (ਚਰਿਤ੍ਰ ੨੬੬)
ਵਿ- ਯਾਦ੍ਰਿਸ਼. ਜੈਸਾ. ਜੇਹਾ. "ਜਸ ਓਹੁ ਹੈ, ਤਸ ਲਖੈ ਨ ਕੋਈ." (ਗਉ ਕਬੀਰ) "ਜਸ ਦੋਖੀਐ ਤਰਵਰ ਕੀ ਛਾਇਆ." (ਗਉ ਕਬੀਰ) ੨. ਯਸ੍ਯ. ਛੀਵੀਂ ਵਿਭਕ੍ਤਿ. ਜਿਸ ਨੂੰ. ਜਿਸ ਕੋ। ੩. ਸੰ. यशस्, ਯਸ਼. ਸੰਗ੍ਯਾ- ਕੀਰਤਿ ਵਡਿਆਈ. ਗੁਣਾਨੁਵਾਦ. "ਜਿਹ ਪ੍ਰਾਨੀ ਹਰਿਜਸ ਕਹਿਓ." (ਸਃ ਮਃ ੯) ੪. ਸਨਮਾਨ. ਇੱ਼ਜ਼ਤ। ੫. ਸੰ. ਧਾ- ਛੱਡਣਾ, ਮੁਕਤ ਕਰਨਾ, ਤਾੜਨਾ, ਨਿਰਾਦਰ ਕਰਨਾ.
nan