ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬੀ ਵਰਣਮਾਲਾ ਦਾ ਤੇਰਵਾਂ ਅੱਖਰ, ਇਸ ਦਾ ਉੱਚਾਰਣ ਅਸਥਾਨ ਤਾਲੂਆ ਹੈ. ਸੰ. ਸੰਗ੍ਯਾ- ਜਨਮ। ੨. ਪਿਤਾ। ੩. ਵਿਸ. ਜ਼ਹਿਰ। ੪. ਮੁਕ੍ਤਿ. ਮੋਕ੍ਸ਼੍‍। ੫. ਤੇਜ। ੬. ਜਗਣ ਦਾ ਸੰਖੇਪ ਨਾਮ। ੭. ਵਿ- ਵੇਗਵਾਨ. ਤੇਜ ਚਾਲ ਵਾਲਾ। ੮. ਜਿੱਤਣ ਵਾਲਾ। ੯. ਪ੍ਰਤ੍ਯ- ਉਤਪੰਨ. ਪੈਦਾ ਹੋਇਆ. ਅਜਿਹੀ ਦਸ਼ਾ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਆਉਂਦਾ ਹੈ. ਜਿਵੇਂ ਜਲਜ, ਦੇਸ਼ਜ ਆਦਿ। ੧੦. ਜਉ (ਯਦਿ) ਦਾ ਸੰਖੇਪ. ਅਗਰ. ਜੇ. "ਜਪੀਐ ਨਾਮ ਜ ਪੀਐ ਅੰਨ." (ਗੌਂਡ ਕਬੀਰ) ਨਾਮ ਜਪਿਆ ਜਾਂਦਾ ਹੈ, ਜੇ (ਯਦਿ) ਪਾਨ ਕਰੀਏ ਅਤੇ ਖਾਈਏ। ੧੧. ਯਸ੍ਯ ਅਥਵਾ ਜਿਸ ਦਾ ਸੰਖੇਪ. "ਨ ਦਨੋਤਿ ਜਸਮਰਣੇਨ ਜਨਮ ਜਰਾਧਿ." (ਗੂਜ ਜੈਦੇਵ) ੧੨. ਪੰਜਾਬੀ ਵਿੱਚ ਇਹ ਯ ਦੇ ਥਾਂ ਭੀ ਆ ਜਾਂਦਾ ਹੈ. ਜਿਵੇਂ ਜੁਮ ਜੁਗ ਜੋਗ ਆਦਿ ਸ਼ਬਦਾਂ ਵਿੱਚ ਹੈ। ੧੩. ਕਦੇ ੨. ਦੇ ਥਾਂ ਭੀ ਇਹ ਵਰਤੀਦਾ ਹੈ, ਜਿਵੇਂ- ਜਸਰਥ। ੧੪. ਫ਼ਾ. [ذ] ਜ਼. ਇਹ ਸੰਖੇਪ ਹੈ ਅਜ਼ ਦਾ. ਸੇ. ਤੋਂ.


ਸੰਗ੍ਯਾ- ਯਵ. ਜੌਂ. "ਜਉ ਕੀ ਭੂਸੀ ਖਾਉ." (ਸ. ਕਬੀਰ) ੨. ਵ੍ਯ- ਯਦਿ. ਅਗਰ. "ਜਉ ਤੁਮ ਗਿਰਿਵਰ ਤਉ ਹਮ ਮੋਰਾ." (ਸੋਰ ਰਵਿਦਾਸ) ਜੇ ਤੁਸੀਂ ਗਿਰਿਵਰ (ਵਾਰਿਗੀਰ- ਬੱਦਲ) ਹੋਂ, ਤਾਂ ਅਸੀਂ ਮੋਰ ਹਾਂ ਇੱਥੇ ਗਿਰਿਵਰ ਦਾ ਅਰਥ ਪਹਾੜ ਨਹੀਂ ਕਿਉਂਕਿ ਪਹਾੜ ਨਾਲ ਮੋਰ ਦੀ ਪ੍ਰੀਤਿ ਨਹੀਂ। ੩. ਕ੍ਰਿ. ਵਿ- ਜਬ. ਜਿਸ ਵੇਲੇ. "ਜਉ ਸੰਚੈ ਤਉ ਭਉ ਮਨ ਮਾਹੀ." (ਮਾਰੂ ਮਃ ੫. ਅੰਜੁਲੀ)


ਦੇਖੋ, ਜੌਹਰੀ.


ਵ੍ਯ- ਯਦਿ. ਅਗਰ. ਜੇਕਰ. "ਜਉਤ ਸਭ ਸੁਖ ਇਤ ਉਤ ਤੁਮ ਬੰਛਵਹੁ." (ਸਵੈਯੇ ਮਃ ੪. ਕੇ) ੨. ਯਦਿ- ਤੁਮ. ਜੇ ਤੁਸੀਂ.


ਦੇਖੋ, ਜੌਨ.


ਵ੍ਯ- ਅਗਰ. ਯਦਿ. "ਜਉਪੈ ਹਮ ਨ ਪਾਪ ਕਰੰਤਾ." (ਸ੍ਰੀ ਰਵਿਦਾਸ)


ਕ੍ਰਿ- ਵਿ- ਜਬ ਤਕ. ਜਦ ਤੋੜੀ. "ਜਉਲਉ ਭਾਉ ਅਭਾਉ ਇਹੁ ਮਾਨੈ, ਤਉ ਲਉ ਮਿਲਣ ਦੂਰਾਈ." (ਸੋਰ ਮਃ ੫) "ਜਉਲਗੁ ਜੀਉ ਪਰਾਣ, ਸਚੁ ਧਿਆਈਐ." (ਆਸਾ ਮਃ ੧)


ਫ਼ਾ. [جوَلاں] ਜੌਲਾਨ. ਸੰਗ੍ਯਾ- ਬੰਧਨ. ਬੇੜੀ. "ਕਹੁ ਨਾਨਕ ਭ੍ਰਮ ਕਟੇ ਕਿਵਾੜਾ, ਬਹੁੜਿ ਨ ਹੋਈਐ ਜਉਲਾ ਜੀਉ." (ਮਾਝ ਮਃ ੫) "ਇਸੁ ਮਾਰੀ ਬਿਨੁ ਸਭੁਕਿਛੁ ਜਉਲਾ." (ਗਉ ਅਃ ਮਃ ੫) ਸਭ ਕੁਝ ਬੰਧਨਰੂਪ ਹੈ। ੨. ਅ. ਘੇਰਨਾ. ਵੇਸ੍ਟਨ ਕਰਨਾ. "ਹਰਿ ਵਸੈ ਨਿਕਟਿ, ਸਭ ਜਉਲਾ." (ਵਾਰ ਕਾਨ ਮਃ ੪) ੩. ਦੌੜਨਾ. ਨੱਠਣਾ. ਭਾਵ- ਕਿਨਾਰੇ ਹੋਣਾ. "ਜਬ ਇਸ ਤੇ ਇਹੁ ਹੋਇਓ ਜਉਲਾ." (ਗਉ ਅਃ ਮਃ ੫)


ਵ੍ਯ- ਯਦਿ. ਜੇਕਰ.


ਦੇਖੋ, ਯੁਧਿਸ੍ਠਿਰ। ੨. ਸੰ. ਯੌ- ਧਿਸ੍ਠਿਰ ਨਾਲ ਸੰਬੰਧਿਤ.


ਜਪ. ਆਰਾਧਨ। ੨. ਸੰ. जल्पनम्- ਜਲਪਨ. ਕਥਨ. ਦੇਖੋ, ਜਇਅੰਪਹਿ.