ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਠਹਕਕੇ. ਟਕਰਾਕੇ. "ਠਹਕਿ ਠਹਕਿ ਮਾਇਆ ਸੰਗਿ ਮੂਏ." (ਬਾਵਨ)


ਸੰਗ੍ਯਾ- ਅਸਥਾਨ. ਥਾਂ. ਜਗਾ। ੨. ਠਹਰਨ ਦਾ ਭਾਵ.


ਕ੍ਰਿ- ਸ੍‌ਥਿਤ ਹੋਣਾ। ੨. ਰੁਕਣਾ। ੩. ਨਿਵਾਸ ਕਰਨਾ.


ਕ੍ਰਿ- ਸ੍‌ਥਿਤ ਕਰਨਾ. ਚੱਲਣ ਤੋਂ ਹਟਾਉਣਾ। ੨. ਨਿਸ਼ਚੇ ਕਰਨਾ. ਵਿਚਾਰ ਪਿੱਛੋਂ ਮਨ ਵਿੱਚ ਸਿੱਧਾਂਤ ਵਸਾਉਣਾ.


ਨਿਸ਼ਚੇ ਕੀਤਾ. ਦੇਖੋ, ਠਹਰਾਉਣਾ ੨. "ਗੁਰੂ ਰਾਮਦਾਸ ਅਨਭਉ ਠਹਰਾਯਉ." (ਸਵੈਯੇ ਮਃ ੫. ਕੇ)