ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬੀ ਵਰਣਮਾਲਾ ਦਾ ਸਤਾਰਵਾਂ ਅੱਖਰ. ਇਸ ਦਾ ਉੱਚਾਰਣ ਮੂਰ੍‍ਧਾ ਤੋਂ ਹੁੰਦਾ ਹੈ। ੨. ਸੰ. ਸੰਗ੍ਯਾ- ਉੱਚੀ ਧੁਨਿ। ੩. ਸ਼ਿਵ। ੪. ਚੰਦ੍ਰਮਾ ਦਾ ਮੰਡਲ। ੫. ਪੰਜਾਬੀ ਵਿੱਚ ਇਹ ਸ੍ਟ ਅਤੇ ਸ੍‍ਥ ਦੇ ਥਾਂ ਭੀ ਵਰਤੀਦਾ ਹੈ, ਜੈਸੇ- ਸ੍ਰਿਸ੍ਟਿ ਦੀ ਥਾਂ ਸਿਰਠਿ, ਮੁਸ੍ਟਿ ਦੇ ਥਾਂ ਮੁਠ, ਅਸ੍ਟ ਦੀ ਥਾਂ ਅਠ, ਸ੍‍ਥਾਨ ਦੀ ਥਾਂ ਠਾਂ, ਸ੍‍ਥਗ ਦੀ ਥਾਂ ਠਗ ਆਦਿ ਸ਼ਬਦਾਂ ਵਿੱਚ.


ਸੰਗ੍ਯਾ- ਸ੍‍ਥਾਨ. ਠਹਿਰਨ ਦੀ ਜਗਾ. ਠਾਹਰ. "ਪਾਇਓ ਸੋਈ ਠਉਰ." (ਸ. ਕਬੀਰ) "ਜਾਂਇ ਕਿਧੌ ਇੱਕ ਠਉਲਨ ਕੋ." (ਕ੍ਰਿਸਨਾਵ)


ਠਟਿਆ. ਬਣਿਆ. "ਚਹੁ ਦਿਸਿ ਠਾਟ ਠਇਓ. (ਗਉ ਕਬੀਰ)


ਠਟੀ. ਰਚੀ. ਬਣਾਈ। ੨. ਠਹਿਰਾਈ. ਨਿਸ਼੍ਚਿਤ ਕੀਤੀ.


ਸੰਗ੍ਯਾ- ਅਭਿਮਾਨ। ੨. ਨਖਰਾ.


ਦੇਖੋ, ਠਸਕ। ੨. ਜਿਲਾ ਕਰਨਾਲ, ਤਸੀਲ ਥਨੇਸਰ ਦਾ ਇੱਕ ਪਿੰਡ, ਜੋ ਖਾਸ ਥਾਣਾ ਹੈ. ਦੇਖੋ, ਸ਼ਾਹਭੀਖ.


ਸੰਗ੍ਯਾ- ਦੋ ਪਦਾਰਥਾਂ ਦੀ ਪਰਸਪਰ ਠੋਕਰ। ੨. ਪਰਸਪਰ ਵਿਰੋਧ.


ਕ੍ਰਿ- ਠੁਕਰਾਉਣਾ. ਦੋ ਵਸਤੂਆਂ ਦਾ ਆਪੋ- ਵਿੱਚੀ ਟਕਰਾਉਣਾ। ੨. ਭਿੜਨਾ. ਲੜਨਾ