ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਲਵ। ੨. ਲਵੇਗਾ,


ਕ੍ਰਿ. ਵਿ- ਲੈਕੇ। ੨. ਦੇਖੋ, ਲਯ.


ਲੈਣ ਤੋਂ. ਲੇਨੇ ਸੇ. "ਨਾਮਿ ਲਇਐ ਜਾਹਿ ਤਰੰਦਾ." (ਵਾਰ ਆਸਾ)


ਸੰਗ੍ਯਾ- ਤਰਫਦਾਰੀ. ਪੱਖ. "ਜੋ ਮਾਨੁਖ ਮਾਨੁਖ ਕੀ ਸੇਵਾ ਓਹੁ ਤਿਸ ਕੀ ਲਈ ਲਈ ਫੁਨਿ ਜਾਈਐ." (ਬਿਲਾ ਮਃ ੫) ੨. ਵਿ- ਲੈ ਕਰਨ ਵਾਲਾ। ੩. ਵ੍ਯ- ਵਾਸਤੇ. ਲੀਏ। ੪. ਲੈਣ ਤੋਂ. ਲੇਨੇ ਸੇ. "ਅਘ ਕੋਟਿ ਹਰਤੇ ਨਾਮ ਲਈ." (ਮਲਾ ਮਃ ੫)


ਲਈਦੇ ਹਨ. ਲੀਏ ਹੈਂ. "ਲਈਅਨਿ ਖਰੇ ਪਰਖਿ ਦਰਿ ਬੀਨਾਈਐ." (ਮਃ ੧. ਵਾਰ ਮਾਝ)


ਵਿ- ਲੈਣ ਵਾਲਾ। ੨. ਲਗਾਈਆ. ਲਾਈ ਹੈ. "ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ, ਆਪੇ ਘੋਲਿ ਘੋਲਿ ਅੰਗਿ ਲਈਆ." (ਬਿਲਾ ਅਃ ਮਃ ੪) ੩. ਲੈ ਕਰਨ ਵਾਲਾ.


ਵ੍ਯ- ਵਾਸਤੇ, ਲੀਏ. ਤਾਈਂ.


ਲੈਣ ਤੋਂ. ਲੇਨੇ ਸੇ. "ਨਾਮ ਲਏ ਯਮਭਯ ਨਹੀਂ." (ਗੁਪ੍ਰਸੂ)


ਲੈਂਦਾ ਹੈ. "ਆਪੇ ਹੀ ਲਾਇ ਲਏਇ." (ਮਃ ੩. ਵਾਰ ਰਾਮ ੧)