ਪੰਜਾਬੀ ਵਰਣਮਾਲਾ ਦਾ ਤੇਤੀਹਵਾਂ ਅੱਖਰ, ਇਸ ਦੇ ਉੱਚਾਰਣ ਦਾ ਅਸਥਾਨ ਦੰਦਾਂ ਦਾ ਮੂਲ ਹੈ.#ਪੰਜਾਬੀ ਵਿੱਚ ਲ ਰਾਰੇ ਦੀ ਥਾਂ ਭੀ ਵਰਤੀਦਾ ਹੈ, ਜੈਸੇ- ਰੱਜੂ ਦੀ ਥਾਂ ਲੱਜ. ਪਦਾਂ ਦੇ ਅੰਤ ਇਹ ਪ੍ਰਤ੍ਯਯ ਰੂਪ ਹੋਕੇ ਵਾਨ (ਵਾਲਾ) ਦਾ ਅਰਥ ਦਿੰਦਾ ਹੈ, ਜੈਸੇ ਗੁਸੈਲ। ੨. ਸੰ. ਸੰਗ੍ਯਾ- ਇੰਦ੍ਰ। ੩. ਲਘੁ (ਇੱਕ ਮਾਤ੍ਰਾ ਵਾਲਾ) ਅੱਖਰ। ੪. ਪ੍ਰਕਾਸ਼. ਚਾਨਣ। ੫. ਆਨੰਦ. ਖ਼ੁਸ਼ੀ। ੬. ਵਾਯੁ. ਪੌਣ.
ਵ੍ਯ- ਲਗ. ਤੀਕ. ਤੌੜੀ. ਤਕ. "ਜਉ ਲਉ ਮੇਰੋ ਮੇਰੋ ਕਰਤੋ, ਤਉ ਲਉ ਬਿਖੁ ਘੇਰੇ." (ਗਉ ਮਃ ੫) ੨. ਸੰਗ੍ਯਾ- ਲੂਨ (ਕੱਟਣ) ਯੋਗ੍ਯ ਫਸਲ ਦਾ ਦਰਜਾ, ਜੈਸੇ- ਇਸ ਸਰਦੀ ਵਿੱਚ ਚਾਰ ਲਉ ਦੇ ਮਟਰ ਬੀਜੇ ਹਨ। ੩. ਅਵਸਥਾ. ਉਮਰ। ੪. ਵੰਸ਼ ਦੀ ਪੀੜ੍ਹੀ. ਨਸਲ। ੫. ਤੰਤੁ ਡੋਰ. ਤਾਗਾ. "ਲਉ ਨਾੜੀ, ਸੂਆ ਹੈ ਅਸਤੀ." (ਰਾਮ ਮਃ ੫) ੬. ਵਿ- ਜੈਸਾ. ਤੁੱਲ. ਸਮਾਨ. "ਕਰਨਦੇਵ¹ ਪ੍ਰਮਾਨ ਲਉ ਅਰਿ ਜੀਤਕੈ ਬਹੁ ਸਾਜ." (ਗ੍ਯਾਨ) ਪ੍ਰਾਮਾਣਿਕ ਯੋਧਾ ਕਰਣ ਵਾਂਙ ਵੈਰੀ ਜਿੱਤਕੇ। ੭. ਲਯ. ਲੀਨ. ਗਰਕ. "ਰਾਚਿ ਮਾਚਿ ਤਿਨ ਹੂੰ ਲਉ ਹਸੂਆ." (ਗਉ ਮਃ ੫) ੮. ਲੈਣ ਦਾ ਅਮਰ ਲੈ. "ਰਾਮ ਨਾਮ ਰਸਨਾ ਸੰਗ ਲਉ." (ਸਵੈਯੇ ਸ੍ਰੀ ਮੁਖਵਾਕ ਮਃ ੫)
nan
ਸੰ. ਲਾਵੁਕ. ਸੰਗ੍ਯਾ- ਤੂੰਬਾ. ਤੂੰਬੀ. "ਰਵਿ ਸਸਿ ਲਉਕੇ, ਇਹੁ ਤਨੁ ਕਿੰਗੁਰੀ." (ਰਾਮ ਅਃ ਮਃ ੧) ਸੂਰਯ ਸ੍ਵਰ ਅਤੇ ਚੰਦ੍ਰਸ੍ਵਰ. ਇੜਾ ਪਿੰਗਲਾ. "ਲਉਕੀ ਅਠਸਠਿ ਤੀਰਥਿ ਨ੍ਹਾਈ." (ਸੋਰ ਕਬੀਰ) ੨. ਕੱਦੂ. ਅੱਲ.
ਲਵੰਗ. ਦੇਖੋ, ਲੌਂਗ. "ਕਿਨਹੀ ਲਉਗ ਸੁਪਾਰੀ." (ਕੇਦਾ ਕਬੀਰ)
nan
nan
ਵਿ- ਲਘੁਤਾ ਵਾਲਾ. ਲਘੁਤਰ. ਛੋਟਾ. ਨਿੱਕਾ। ੨. ਸੰਗ੍ਯਾ- ਬਾਲਕ. ਲੜਕਾ. ਲੌਂਡਾ. ਦੇਖੋ, ਅੰ. Lad ਲੜਕੀ. ਲੌਂਡੀ। ੩. ਗੁਲਾਮ. "ਜੋ ਲਉਡਾ ਪ੍ਰਭਿ ਕੀਆ ਅਜਾਤਿ." (ਆਸਾ ਮਃ ੫) ਗ਼ੁਲਾਮੀ ਤੋਂ ਆਜ਼ਾਦ ਕੀਤਾ। ੪. ਸੰ. लौड्. ਧਾ ਮੂਰਖ ਹੋਣਾ. ਪਾਗਲ ਹੋਣਾ.
ਅ਼. [لااُبالی] ਲਾਓਬਾਲੀ. ਵਿ- ਨਿਰਭੈ। ੨. ਬੇਪਰਸ. "ਲਉਬਾਲੀ ਦਰਗਾਹ ਵਿਚ ਮਾਣ ਨਿਮਾਣਾ." (ਭਾਗੁ)
ਵਿ- ਲੋਲਤਾ (ਚੰਚਲਤਾ) ਵਾਲੀ, ਲੌਲ੍ਯਮਯ. "ਲਉਲਈ ਤ੍ਰਿਸਨਾ." (ਸਹਸ ਮਃ ੫)
ਦੇਖੋ, ਲੌਲਾਕ.
nan