ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਵੇਸ਼੍ਯਾਗਾਮੀ। ੨. ਸੰਗ੍ਯਾ- ਕਾਵ੍ਯ ਅਨੁਸਾਰ ਵਿਭਚਾਰੀ (ਵ੍ਯਭਿਚਾਰੀ)


ਵਿ- ਵਾਸ ਕਰਨ ਵਾਲਾ. ਬਾਸ਼ਿੰਦਹ. ਸਕੂਨਤ ਰੱਖਣ ਵਾਲਾ. ਇਸ ਦਾ ਰੂਪਾਂਤਰ ਵਸਨੀਕ ਹੈ.


ਸੰ. ਵਸ਼ਗਤ ਵਿ- ਵਸ਼ ਆਇਆ. ਅਧੀਨ ਹੋਇਆ. ਕ਼ਾਬੂ ਆਇਆ. "ਪੰਚੇ ਵਸਗਤਿ ਆਏ ਰਾਮ." (ਬਿਹਾ ਛੰਤ ਮਃ ੪) "ਸਭੁ ਕੋ ਵਸਗਤਿ ਕਰਿਲਇਓਨੁ." (ਸ੍ਰੀ ਮਃ ੫)