ਖ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [خفی] ਵਿ. ਗੁਪਤ. ਪੋਸ਼ੀਦਾ.


ਅ਼. [خفیِف] ਵਿ- ਹਲਕਾ. ਹੌਲਾ। ੨. ਥੋੜਾ. ਕਮ. ਘੱਟ. ਅਲਪ। ੩. ਤੁੱਛ. ਅਦਨਾ। ੪. ਲੱਜਿਤ. ਸ਼ਰਮਿੰਦਾ.


ਅ਼. [خبطی] ਵਿ- ਸੌਦਾਈ. ਸਿਰੜਾ.


ਅ਼. [خبر] ਸੰਗ੍ਯਾ- ਸੁਧ. ਸਮਾਚਾਰ. ਹਾਲ। ੨. ਗ੍ਯਾਨ. ਸਮਝ. ਬੋਧ। ੩. ਇੱਤ਼ਿਲਾ. ਸੂਚਨਾ. "ਮਤ ਘਾਲਹੁ ਜਮਕੀ ਖਬਰੀ." (ਬਿਲਾ ਕਬੀਰ) ੪. ਨਿਗਹਬਾਨੀ. ਨਿਗਰਾਨੀ. "ਸਿੰਚਨਹਾਰੈ ਏਕੈ ਮਾਲੀ। ਖਬਰਿ ਕਰਤੁ ਹੈ ਪਾਤ ਪਤ ਡਾਲੀ." (ਆਸਾ ਮਃ ੫)


ਫ਼ਾ. [خبردار] ਵਿ- ਸਾਵਧਾਨ. ਸੁਧਵਾਲਾ. ਹੋਸ਼ਿਆਰ.


ਫ਼ਾ. [خبرداری] ਸੰਗ੍ਯਾ- ਸਾਵਧਾਨਤਾ. ਹੋਸ਼ਿਆਰੀ। ੨. ਖ਼ਬਰ ਰੱਖਣ ਦੀ ਕ੍ਰਿਯਾ.


ਫ਼ਾ. [خم] ਸੰਗ੍ਯਾ- ਟੇਢ. ਵਿੰਗ. ਝੁਕਾਉ। ੨. ਭੁਜਦੰਡ। ੩. ਸੰ. ਖ (ਆਕਾਸ਼) ਨੂੰ ਜੋ ਮੀਯਤੇ (ਮਿਣ- ਲਵੇ) ਤੀਰ. ਦੇਖੋ, ਖਮਿ.


ਅ਼. [خمس] ਵਿ- ਪੰਜ. ਪਾਂਚ.


ਅ਼. [خمر] ਸੰਗ੍ਯਾ- ਸ਼ਰਾਬ (ਮਦਿਰਾ), ਜੋ ਖ਼ਮੀਰ (ਸਾੜੇ) ਤੋਂ ਬਣਾਈ ਗਈ ਹੈ.


ਅ਼. [خمار] ਖ਼ਮਰ (ਸ਼ਰਾਬ) ਵੇਚਣ ਵਾਲਾ.