ਖ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ [خستن] ਕ੍ਰਿ- ਜ਼ਖ਼ਮੀ ਹੋਣਾ। ੨. ਬੀਮਾਰ ਹੋਣਾ। ੩. ਕੰਗਾਲ ਹੋਣਾ.


ਫ਼ਾ. [خستہ] ਵਿ- ਭੁਰਭੁਰਾ। ੨. ਰੋਗੀ। ੩. ਘਾਇਲ. ਜ਼ਖ਼ਮੀ. ਫੱਟੜ। ੪. ਸੰਗ੍ਯਾ- ਗੁਠਲੀ.


ਅ਼. [ختم] ਪੂਰਣ ਕਰਨ ਦਾ ਭਾਵ। ੨. ਮੁਹਰ ਲਾਉਣ ਦੀ ਕ੍ਰਿਯਾ.


ਅ਼. [خطابخش] ਵਿ- ਗੁਨਾਹ ਬਖ਼ਸ਼ਣ ਵਾਲਾ. ਅਪਰਾਧ ਕ੍ਸ਼ਮਾਪਨ ਕਰਤਾ.


ਖ਼ੁਤਬਾ ਪੜ੍ਹਨ ਵਾਲਾ. ਦੇਖੋ, ਖ਼ੁਤਬਾ.


ਅ਼. [خدشہ] ਸੰਗ੍ਯਾ- ਛਿੱਲਣ ਦੀ ਕ੍ਰਿਯਾ। ੨. ਦਿਲ ਨੂੰ ਛਿੱਲਣ ਵਾਲੀ ਚਿੰਤਾ। ੩. ਸੰਸਾ.


ਆਪਣੇ ਆਪ ਸ੍ਵਾਮੀ. ਸ਼੍ਵਯੰਭੂ ਕਰਤਾਰ. "ਖੁਦਖੁਦਾਇ ਬਡ ਬੇਸ਼ੁਮਾਰ." (ਰਾਮ ਮਃ ੫)


ਫ਼ਾ. [خفگی] ਸੰਗ੍ਯਾ- ਨਾਰਾਜਗੀ. ਰੰਜ. ਗ਼ੁੱਸਾ.


ਤੁ. [خفتان] ਸੰਗ੍ਯਾ- ਕਵਚ (ਸੰਜੋ) ਦੇ ਹੇਠ ਪਹਿਨੀ ਹੋਈ ਕੁੜਤੀ.


ਫ਼ਾ. [خفا] ਵਿ- ਜਿਸ ਦਾ ਗਲ ਘੁੱਟਿਆ ਗਿਆ ਹੈ। ੨. ਨਾਰਾਜ. ਅਪ੍ਰਸੰਨ. ਨਾਖ਼ੁਸ਼.