ਗ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [غمخوار] ਵਿ- ਸਹਨਸ਼ੀਲ। ੨. ਹਮਦਰਦੀ ਕਰਨ ਵਾਲਾ.


ਫ਼ਾ. [غمگیِن] ਵਿ- ਚਿੰਤਾਤੁਰ. ਫ਼ਿਕਰਮੰਦ। ੨. ਸ਼ੋਕਾਤੁਰ.


ਅ਼. [غمزہ] ਸੰਗ੍ਯਾ- ਸੈਨਤ. ਇਸ਼ਾਰਾ. ਅੱਖ ਦਾ ਇਸ਼ਾਰਾ.


ਫ਼ਾ. [غمی] ਸੰਗ੍ਯਾ- ਗ਼ਮ (ਸ਼ੋਕ) ਦੀ ਦਸ਼ਾ.


ਅ਼. [غرق] ਸੰਗ੍ਯਾ- ਡੁੱਬਣ ਦਾ ਭਾਵ। ੨. ਵਿ- ਡੁੱਬਿਆ ਹੋਇਆ. ਧਸਿਆ ਹੋਇਆ. ਗ਼ਰੀਕ਼। ੩. ਲੀਨ. "ਗਰਕ ਹੋਨ ਛਿਤਿ ਛਿਦ੍ਰ ਨ ਪਾਈ." (ਗੁਪ੍ਰਸੂ) ੪. ਤਬਾਹ. ਬਰਬਾਦ. "ਹੋਵੇਂਗੇ ਗਰਕ ਕੁਛ ਲਾਗੈ ਨ ਬਾਰ." (ਨਸੀਹਤ)


ਫ਼ਾ. [غرقہخۇں] ਵਿ- ਲਹੂ ਲੁਹਾਣ. ਲਹੂ ਵਿੱਚ ਤਰ.


ਫ਼ਾ. [غرقاب] ਸੰਗ੍ਯਾ- ਗ਼ਰਕ਼- ਆਬ. ਡੁਬਾਊ. ਡੋਬੂ ਪਾਣੀ। ੨. ਵਿ- ਡੁੱਬਿਆ ਹੋਇਆ। ੩. ਲੀਨ ਹੋਇਆ.