ਗ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [غزنوی] ਵਿ- ਗ਼ਜ਼ਨੀ ਨਾਲ ਸੰਬੰਧਿਤ. ਗ਼ਜ਼ਨੀ ਦਾ. ਦੇਖੋ, ਗਜਨੀ ੪। ੨. ਦੇਖੋ, ਮਹ਼ਮੂਦ.


ਅ਼. [غزل] ਚਾਰ, ਅੱਠ ਅਤੇ ਬਾਰਾਂ ਘੰਟੇ ਪੁਰ ਯਥਾਕ੍ਰਮ ਉਤਨੀ ਸੰਖ੍ਯਾ ਦੀ ਕੀਤੀ ਹੋਈ ਘੰਟਾਧੁਨਿ. "ਗਜਲ ਬਜਾਈ ਨਹੀ ਅਜਲ ਬਜਾਈ ਹੈ." (ਦਾਸ ਕਵਿ) ੨. ਅ਼ਰਬੀ ਭਾਸਾ ਵਿੱਚ "ਗ਼ਜ਼ਲ" ਦਾ ਅਰਥ ਹੈ ਇਸਤ੍ਰੀਆਂ ਨਾਲ ਵਾਰਤਾਲਾਪ. ਭਾਵ- ਪ੍ਰੇਮਪੂਰਿਤ ਕਾਵ੍ਯ. ਪਰੰਤੂ ਖ਼ਾਸ ਇੱਕ ਛੰਦ ਦੀ ਜਾਤਿ ਲਈ ਭੀ ਇਹ ਸ਼ਬਦ ਵਰਤੀਦਾ ਹੈ.#ਇਸ ਛੰਦ ਦੇ ਅਨੰਤ ਭੇਦ ਹਨ. ਜੈਸੇ ਸਵੈਯਾ ਅਨੇਕ ਰੂਪ ਦਾ ਦੇਖੀਦਾ ਹੈ, ਤੈਸੇ ਹੀ ਗ਼ਜ਼ਲ ਦੇ ਬਹੁਤ ਰੂਪ ਹਨ. ਭਾਈ ਨੰਦਲਾਲ ਜੀ ਨੇ "ਦੀਵਾਨ ਗੋਯਾ" ਵਿੱਚ ੧੦. ਅਤੇ ੧੨. ਪਦ ਦੇ ਗ਼ਜ਼ਲ ਲਿਖੇ ਹਨ, ਜਿਨ੍ਹਾਂ ਦੇ ਕੁਝ ਕੁਝ ਮਾਤ੍ਰਾ ਦੇ ਭੀ ਭੇਦ ਹਨ. ਗ਼ਜ਼ਲ ਦੇ ਜਸਤ ਪਦਾਂ ਦਾ ਅਨੁਪ੍ਰਾਸ ਮਿਲਣਾ ਜ਼ਰੂਰੀ ਹੈ. ਦੇਖੋ, ਅੱਗੇ ਦਿੱਤੇ ਰੂਪ-#ੳ. ਦਸ ਚਰਣ, ਪ੍ਰਤਿ ਚਰਣ ੨੭ ਅਥਵਾ ੨੮ ਮਾਤ੍ਰਾ. ਜਸਤ ਪਦ ਦਾ ਤੁਕਾਂਤ ਮਿਲਦਾ, ਅਤੇ ਗੁਰੁ ਅੱਖਰ ਪੁਰ ਸਮਾਪਤੀ.#ਉਦਾਹਰਣ-#ਦੀਨ ਦੁਨਿਯਾ ਦਰ ਕਮੰਦੇ ਆਂ ਪਰੀ ਰੁਖ਼ਸਾਰੇ ਮਾ,#ਹਰ ਦੋ ਆ਼ਲਮ ਕ਼ੀਮਤੇ ਯਕ ਤਾਰ ਮੂਯੇ ਯਾਰੇ ਮਾ.#ਗਾਹੇ ਸੂਫ਼ੀ ਗਾਹੇ ਜ਼ਾਹਦ ਗਹ ਕ਼ਲੰਦਰ ਮੇਸ਼ਵਦ,#ਰੰਗਹਾਯੇ ਮੁਖ਼ਤਲਿਫ਼ ਦਾਰਦ ਬੁਤੇ ਅ਼ੱਯਾਰੇ ਮਾ.#(ਦੀਵਾਨ ਗੋਯਾ)#ਅ. ਬਾਰਾਂ ਚਰਣ, ਪ੍ਰਤਿ ਚਰਣ ੨੧. ਮਾਤ੍ਰਾ, ਜਸਤ ਪਦਾਂ ਦਾ ਅਨੁਪ੍ਰਾਸ ਮਿਲਦਾ ਅਤੇ ਗੁਰੁ ਅੱਖਰ ਪੁਰ ਪਦਾਂਤ.#ਉਦਾਹਰਣ-#ਖ਼ੁਸ਼ਸ੍ਤ. . ਉਮ੍ਰ ਕਿ ਦਰ ਯਾਦ ਬਿਗੁਜ਼ਰਦ, ਵਰਨਹ#ਚਿ ਹਾਸਲਸ੍ਤ ਅਜ਼ੀਂ ਗੁੰਬਦੇ ਕਬੂਦ ਮਰਾ. xxx#(ਦੀਵਾਨ ਗੋਯਾ)#ੲ. ਦਸ ਚਰਣ, ਟੌਂਕ (ਤਾਕ) ਚਰਣ ਦੀਆਂ ਮਾਤ੍ਰਾ ੨੪ ਅਤੇ ਜਸਤ ਪਦਾਂ ਦੀਆਂ ੨੭. ਜਸਤ ਪਦਾਂ ਦਾ ਤੁਕਾਂਤ ਮਿਲਦਾ. ਲਘੁ ਅੱਖਰ ਪੁਰ ਪਦ ਦੀ ਸਮਾਪਤੀ.#ਉਦਾਹਰਣ-#ਗੋਯਾ ਨਿਗਾਹੇ ਯਾਰ ਕਿ ਮਖਮੂਰ ਗਸ਼੍ਤਹਏਮ#ਕੈ ਖ਼੍ਵਹਾਸ਼ੇ ਮਯ ਰੰਗੀਨ ਪੁਰ ਅਸਰਾਰ ਮੇਕੁਨੇਮੁ. xxx#(ਦੀਵਾਨ ਗੋਯਾ)#ਸ. ਪੰਜਾਬੀ ਕਵੀ ਭੀ ਅਨੇਕ ਵਜ਼ਨ ਦੀ ਗ਼ਜ਼ਲ ਲਿਖਦੇ ਹਨ, ਜਿਨ੍ਹਾਂ ਵਿੱਚੋਂ ਇੱਕ ਰੂਪ ਇਹ ਹੈ-#ਅੱਠ ਚਰਣ, ਟੌਂਕ (ਤਾਕ) ਚਰਣਾਂ ਦੀਆਂ ਮਾਤ੍ਰਾ ੨੭, ਅਤੇ ਜਸਤ ਚਰਣਾਂ ਦੀਆਂ ੨੬. ਜਸਤ ਚਰਣਾਂ ਦੇ ਅਨੁਪ੍ਰਾਸ ਦਾ ਮੇਲ ਅਤੇ ਅੰਤ ਗੁਰੁ. ਤਾਕ ਪਦਾਂ ਦਾ ਯਮਕ ਅਣਮੇਲ ਅਤੇ ਅੰਤ ਲਘੁ.#ਉਦਾਹਰਣ-#ਮਿਟਗਈ ਮਨ ਕੀ ਬੁਰਾਈ ਸ਼ਾਂਤਿ ਨੇ ਕੀਨੋ ਨਿਵਾਸ,#ਸਤਿਗੁਰੂ ਕੀ ਕ੍ਰਿਪਾ ਪਾਈ ਜਨਮ ਮਰਣਾ ਕਟ ਗਿਆ.#ਸਭਿਨ ਸੇ ਕੀਨੀ ਮਿਤਾਈ ਦੂਰ ਕੀਨੋ ਦ੍ਵੈਤਭਾਵ,#ਹੈਂ ਦਿਖਾਤੇ ਸਗੇ ਭਾਈ ਪਟਲ ਭ੍ਰਮ ਕਾ ਫਟਗਿਆ.


[غنیخاں] ਮਾਛੀਵਾੜੇ ਦਾ ਵਸਨੀਕ ਪਠਾਣ, ਜੋ ਨਬੀਖ਼ਾਂ ਦਾ ਵਡਾ ਭਾਈ ਸੀ. ਇਹ ਦੋਵੇਂ ਭਾਈ ਦਸ਼ਮੇਸ਼ ਪਾਸ ਕੁਝ ਕਾਲ ਨੌਕਰ ਰਹੇ ਸਨ. ਜਦ ਚਮਕੌਰ ਤੋਂ ਚਲਕੇ ਕਲਗੀਧਰ ਮਾਛੀਵਾੜੇ ਆਏ, ਤਦ ਏਹ ਪ੍ਰੇਮਭਾਵ ਨਾਲ ਸਤਿਗੁਰੂ ਦੀ ਸੇਵਾ ਵਿੱਚ ਹਾਜ਼ਿਰ ਹੋਏ ਅਤੇ ਸਤਿਗੁਰੂ ਦਾ ਪਲੰਘ ਉਠਾਕੇ ਹੇਹਰ ਪਿੰਡ ਤੀਕ ਸਾਥ ਰਹੇ. ਜਗਤਗੁਰੂ ਨੇ ਇਸ ਥਾਂ ਤੋਂ ਇਨ੍ਹਾਂ ਨੂੰ ਵਿਦਾ ਕਰਨ ਵੇਲੇ. ਹੁਕਮਨਾਮਾ ਬਖ਼ਸ਼ਿਆ, ਜਿਸ ਵਿੱਚ ਲਿਖਿਆ ਹੈ ਕਿ ਗਨੀਖ਼ਾਂ ਅਤੇ ਨਬੀਖ਼ਾਂ ਸਾਨੂੰ ਪੁੱਤ੍ਰਾਂ ਤੋਂ ਵਧਕੇ ਪਿਆਰੇ ਹਨ.#ਸਿੱਖਰਿਆਸਤਾਂ ਤੋਂ ਇਨ੍ਹਾਂ ਦੀ ਔਲਾਦ ਨੂੰ ਸਾਲਾਨਾ ਬੰਧਾਨ ਮਿਲਦੇ ਹਨ ਅਤੇ ਗੁਰਸਿੱਖ ਭੀ ਹਰ ਤਰਾਂ ਸਨਮਾਨ ਕਰਦੇ ਹਨ.


ਅ਼. [غنیِم] ਸੰਗ੍ਯਾ- ਲੁਟੇਰਾ. ਡਾਕੂ। ੨. ਵੈਰੀ. ਦੁਸ਼ਮਨ.


ਅ਼. [غنیِمت] ਸੰਗ੍ਯਾ- ਲੁੱਟ ਦਾ ਮਾਲ. ਬਿਨਾ ਮਿਹਨਤ ਮਿਲਿਆ ਹੋਇਆ ਧਨ.


(ਜਾਪ) ਗ਼ਨੀਮਾਂ ਤੋਂ ਖ਼ਿਰਾਜ (ਮੁਆਮਲਾ) ਲੈਣ ਵਾਲਾ ਹੈ. ਭਾਵ- ਆਪਣੇ ਅਧੀਨ ਕਰਨ ਵਾਲਾ ਹੈ.


ਫ਼ਾ. [غنیِمالگداز] ਵਿ- ਵੈਰੀਆਂ ਨੂੰ ਪਘਾਰਨ (ਗਾਲਨ) ਵਾਲਾ.


ਅ਼. [غفلت] ਸੰਗ੍ਯਾ- ਭੁੱਲ. ਪ੍ਰਮਾਦ।#੨. ਅਣਗਹਿਲੀ. ਲਾਪਰਵਾਹੀ. ਅਸਾਵਧਾਨਤਾ.#"ਗਫਲਤ ਕਰੋਗੇ ਤੁ ਖਾਵੋਗੇ ਮਾਰ." (ਨਸੀਹਤ)


ਅ਼. [غفّار] ਵਿ- ਕ੍ਸ਼ਮਾ (ਮੁਆਫ਼) ਕਰਨ ਵਾਲਾ।#੨. ਸੰਗ੍ਯਾ- ਕਰਤਾਰ. ਪਾਰਬ੍ਰਹਮ. "ਐ ਖਾਲਿਕਾ ਗੱਫਾਰ." (ਸਲੋਹ)


ਅ਼. [غفوُر] ਵਿ- ਬਖ਼ਸ਼ਣ ਵਾਲਾ. ਕ੍ਸ਼ਮਾ (ਮੁਆਫ)#ਕਰਤਾ। ੨. ਸੰਗ੍ਯਾ- ਕਰਤਾਰ. ਵਾਹਗੁਰੂ.


ਅ਼. [غبن] ਸੰਗ੍ਯਾ- ਖ਼ਰੀਦ ਵਿੱਚ ਨੁਕਸਾਨ। ੨. ਖ਼ਯਾਨਤ। ੩. ਮਕਰ ਕਰਨ ਦੀ ਕ੍ਰਿਯਾ.


ਅ਼. [غبی] ਵਿ- ਮੰਦਮਤਿ. ਮੋਟੀ ਸਮਝ ਵਾਲਾ. ਨਮਦਾਬੁੱਧ.