ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਖੁਟ. "ਬਹੁਤ ਖਜਾਨੇ ਮੇਰੇ ਪਾਲੈ ਪਰਿਆ ਅਮੋਲ ਲਾਲ ਆਖੂਟਾ." (ਸਾਰ ਮਃ ੫)


ਵਿ- ਕਹਿਣ ਵਾਲਾ. ਆਖਣ ਵਾਲਾ। ੨. ਕਹਿਣ ਲਾਇਕ. ਕਥਨ ਯੋਗ੍ਯ. "ਆਖੂੰ ਆਖਾਂ ਸਦਾ ਸਦਾ." (ਵਾਰ ਸਾਰ ਮਃ ੧) ੩. ਦੇਖੋ, ਆਖੁ.


ਸੰ. ਸੰਗ੍ਯਾ- ਸ਼ਿਕਾਰ, ਮ੍ਰਿਗਯਾ. ਅਹੇਰ.


ਸੰ. आखेटिन्. ਵਿ- ਸ਼ਿਕਾਰੀ. ਅਹੇਰੀ. ਮ੍ਰਿਗਯਾ ਕਰਨ ਵਾਲਾ.


ਦੇਖੋ, ਆਕ੍ਸ਼ੇਪ.


ਦੇਖੋ, ਆਖੇਟ. ਸੰਗ੍ਯਾ- ਆਖੇਟ (ਸ਼ਿਕਾਰ) ਕਰਕੇ ਉਪਜੀਵਨ. ਸ਼ਿਕਾਰ ਦਾ ਪੇਸ਼ਾ। ੨. ਸ਼ਿਕਾਰ ਖੇਡਣ ਦਾ ਅਭ੍ਯਾਸ. ਸ਼ਿਕਾਰ ਦਾ ਸ਼ੌਕ. "ਆਖੇਰ ਬਿਰਤਿ ਬਾਹਰਿ ਆਇਓ ਧਾਇ." (ਭੈਰ ਮਃ ੫) "ਆਖੇੜ ਬਿਰਤਿ ਰਾਜਨ ਕੀ ਲੀਲਾ." (ਗਉ ਮਃ ੫)


ਨਾਮ. ਦੇਖੋ, ਆਖ੍ਯ. "ਨਾਨਕ ਆਖੈ ਗੁਰੁ ਕੋ ਕਹੈ." (ਵਾਰ ਰਾਮ ੧, ਮਃ ੧) ਅਤੇ- "ਵਾਜੈ ਪਵਣੁ ਆਖੈ ਸਭ ਜਾਇ." (ਧਨਾ ਮਃ ੧) ਪੌਣ ਕੰਠ ਤਾਲੂ ਆਦਿ ਅਸਥਾਨਾਂ ਵਿੱਚ ਵੱਜਕੇ ਨਾਮ ਬੋਧਨ ਕਰਦੀ ਹੈ.