ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਿਲਾਸੀ.


ਵਿਤੀਤ ਹੁੰਦਾ ਹੈ। ੨. ਵਿਲਯ (ਲੀਨ) ਹੁੰਦਾ ਹੈ। ੩. ਖਤ੍ਰੀਆਂ ਦਾ ਇੱਕ ਗੋਤ੍ਰ.


ਦੇਖੋ, ਬਿਲਾਪ.


ਦੇਖੋ, ਵਲਾਯਤ.


ਸੰਗ੍ਯਾ- ਵਲ੍ਹਾਉ. ਬਹਾਨਾ. ਟਾਲਮਟੋਲਾ. "ਇਮ ਵਿਲਾਵ ਦੇ ਕਰਤ ਪਯਾਨਾ." (ਨਾਪ੍ਰ) ੨. ਦੇਖੋ, ਬਿਲਾਵ.


ਸਿੰਧੀ. ਵਿਲਾਪ। ੨. ਸ਼ਕਾਯਤਦੀ ਪੁਕਾਰ। ੩. ਦੌੜ. ਭਾਜ। ੪. ਕਾਹਲੀ. ਸ਼ੀਘ੍ਰਤਾ. ਦੇਖੋ, ਵਿਲਾੜਿ.


ਕ੍ਰਿ. ਵਿ- ਨਠਦੇ ਭਜਦੇ। ੨. ਵਿਲਾਪ ਕਰਦੇ। ੩. ਸ਼ਕਾਯਤਾਂ ਕਰਦੇ. "ਜੋ ਇਹ ਲਧੇ ਗਾਣਵੇ, ਗਏ ਵਿਲਾੜਿ ਵਿਲਾੜਿ." (ਸ. ਫਰੀਦ) ੪. ਨੱਠਕੇ. ਦੌੜਕੇ. ਸ਼ੀਘ੍ਰਤਾ ਨਾਲ. "ਵੰਵਹੁ ਧ੍ਰੁਕਿ ਵਿਲਾੜਿ." (ਮਾਰੂ ਅਃ ਮਃ ੧)


ਸੰ. ਵਿ- ਵਿਸ਼ੇਸ ਕਰਕੇ ਲੀਨ। ੨. ਨਾਸ਼ ਹੋਇਆ। ੩. ਲੋਪ. ਲੁਪ੍ਤ.