ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਆਇਆ ਹੋਇਆ। ੨. ਸੰਗ੍ਯਾ- ਪਰਾਹੁਣਾ. ਅਤਿਥਿ.


ਦੇਖੋ, ਅਗਨਿ। ੨. ਦੇਖੋ, ਅਗਣਿਤ। ੩. ਦੇਖੋ, ਆਂਗਨ.


ਵਿ- ਅਗਣਿਤ. ਬੇਸ਼ੁਮਾਰ. "ਪਾਰਬ੍ਰਹਮ ਐਸੋ ਆਗਨਤਾ." (ਬਾਵਨ)


ਬੇਸ਼ੁਮਾਰ. ਦੇਖੋ, ਆਗਨਤ। ੨. ਅੱਗ ਲੈ ਜਾਣ ਵਾਲਾ.


ਸੰ. ਸੰਗ੍ਯਾ- ਆਮਦ. ਅਵਾਈ. "ਮਨ ਚਾਉ ਭਇਆ ਪ੍ਰਭੁ ਆਗਮ ਸੁਣਿਆ." (ਅਨੰਦੁ) ੨. ਭਵਿਸ਼੍ਯ. ਕਾਲ. ਆਉਣ ਵਾਲਾ ਸਮਾਂ. "ਅਗੂਆ ਜਨੁ ਆਗਮ ਕਾਨ੍ਹ ਜਨਾਏ" (ਕ੍ਰਿਸਨਾਵ) ੩. ਵੇਦ। ੪. ਸ਼ਾਸਤ੍ਰ। ੫. ਤੰਤ੍ਰ ਸ਼ਾਸਤ੍ਰ. ਜਿਸ ਵਿੱਚ ਸੱਤ ਅੰਗ ਹੋਣ- ਉਤਪੱਤਿ, ਪ੍ਰਲੈ, ਦੇਵਪੂਜਨ, ਮੰਤ੍ਰਸਾਧਨ, ਪੁਰਸ਼੍ਚਰਣ, ਖਟ ਕਰਮਾਂ ਦੇ ਸਾਧਨ ਅਤੇ ਧ੍ਯਾਨ. "ਆਗਮ ਨਿਗਮ ਕਹੈ ਜਨੁ ਨਾਨਕ ਸਭ ਦੇਖੈ ਲੋਕੁ ਸਬਾਇਆ." (ਟੋਢੀ ਮਃ ੫)


ਸੰ. ਸੰਗ੍ਯਾ- ਆਮਦ. ਅਵਾਈ. ਆਉਣਾ। ੨. ਲਾਭ. ਮੁਨਾਫ਼ਾ.


आगमापायिन. ਵਿ- ਆਉਣ ਜਾਣ ਵਾਲਾ। ੨. ਉਪਜਨ ਵਿਨਸਨਹਾਰ. ਅਨਿੱਤ.


ਡਿੰਗ. ਸੰਗ੍ਯਾ- ਅਗਨਿਯੰਤ੍ਰ. ਤੋਪ ਬੰਦੂਕ ਆਦਿ ਸ਼ਸਤ੍ਰ.


ਸੰਗ੍ਯਾ- ਆਕਰ. ਖਾਨਿ. ਦੇਖੋ, ਰਤਨਾਗਰ। ੨. ਅਗ੍ਰ. ਕ੍ਰਿ. ਵਿ- ਪਹਿਲਾਂ. ਅੱਗੇ. "ਸ਼ਬਦ ਤਰੰਗ ਪ੍ਰਗਟਤ ਦਿਨ ਆਗਰ." (ਸਵੈਯੇ ਮਃ ੪. ਕੇ) ਦਿਨ ਚੜ੍ਹਨ ਤੋਂ ਪਹਿਲਾਂ ਕੀਰਤਨ ਦੀ ਲਹਿਰ ਉਠਦੀ ਹੈ। ੩. ਅਗ੍ਰ੍ਯ. ਵਿ- ਮੁਖੀਆ. ਪ੍ਰਧਾਨ. "ਚਾਰਿ ਚਰਨ ਕਹਹਿ ਬਹੁ ਆਗਰ." (ਗਉ ਕਬੀਰ) ੪. ਸੰ. ਸੰਗ੍ਯਾ- ਅਮਾਵਸ੍ਯਾ. ਮੌਸ.