ਏ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਯਹ. ਇਹ। ੨. ਇਹ ਲੋਕ. "ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹ." (ਸ੍ਰੀ ਮਃ ੧) ੩. ਸੰ. ਸੰਗ੍ਯਾ- ਕ੍ਰੋਧ.


ਸਰਵ- ਇਹ ਉਹ. ਯਹ ਵਹ। ੨. ਸੰਗ੍ਯਾ- ਲੋਕ ਪਰਲੋਕ.


ਅ਼. [احسان] ਸੰਗ੍ਯਾ- ਕ੍ਰਿਤਗ੍ਯਤਾ। ੨. ਉਪਕਾਰ.


ਵਿ- ਇਸ ਦਾ। ੨. ਕ੍ਰਿ. ਵਿ- ਏਧਰ. ਇਸ ਪਾਸੇ.


ਅਹੰਤਾ ਤ੍ਵੰਤਾ. ਮੈ ਅਤੇ ਤੇਰਾ. "ਏਹੜ ਤੇਹੜ ਛਡਿ ਤੂੰ ਗੁਰੁ ਕਾ ਸਬਦੁ ਪਛਾਣੁ." (ਵਾਰ ਸੋਰ ਮਃ ੩) ੨. ਇਸ ਦਾ ਤਿਸ ਦਾ.


ਸਰਵ- ਇਹੋ. ਇਹੀ. "ਏਹਾ ਮਤਿ ਵਿਸੇਖ." (ਸ੍ਰੀ ਮਃ ੪) "ਹਊਮੈ ਏਹਾ ਜਾਤਿ ਹੈ." (ਵਾਰ ਆਸਾ ਮਃ ੨) ੨. ਵਿ- ਐਸਾ. ਅਜੇਹਾ.


ਸਰਵ- ਯਹੀ. ਇਹੋ। ੨. ਵਿ- ਅਜੇਹੀ. ਐਸੀ.