ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਛਾਇਆ. ਛਾਂਉਂ. ਸਾਯਾ. "ਧੂਪ ਨਹੀ ਛਹੀਆ." (ਗਉ ਕਬੀਰ)


ਕ੍ਰਿ. ਵਿ- ਛੀ ਦਿਸ਼ਾ ਵੱਲ. ਪਾਤਾਲ, ਆਕਾਸ਼ ਅਤੇ ਚੌਹਾਂ ਦਿਸ਼ਾ ਵੱਲ. ਭਾਵ- ਸਰਵ ਓਰ. ਦੇਖੋ, ਛਹ.


ਦੇਖੋ, ਖਟਮੁਖ ਅਤੇ ਖੜਾਨਨ.


ਦੇਖੋ, ਛਹ ੨.


ਛਾਹ (ਛਾਛ) ਦਾ ਮੱਖਣ ਵਿੱਚ ਰਿਹਾ ਕੁੱਝ ਹ਼ਿੱਸਾ, ਜੋ ਗਰਮ ਕਰਨ ਤੋਂ ਥੱਲੇ ਰਹਿ ਜਾਂਦਾ ਹੈ.


ਸੰਗ੍ਯਾ- ਤ੍ਰਿਪਤਿ. ਦੇਖੋ, ਚਕ ਧਾ। ੨. ਸ਼ੋਭਾ. ਦੇਖੋ, ਛਕਣਾ। ੩. ਦੇਖੋ, ਛੱਕ.


ਛਕ (ਸ਼ੋਭਾ) ਦਾ ਸਾਮਾਨ. ਨਾਨਕਿਆਂ ਵੱਲੋਂ ਦੋਹਤ੍ਰੀ ਨੂੰ ਵਿਆਹ ਸਮੇਂ ਦਿੱਤਾ ਵਸਤ੍ਰ ਭੂਖਣ ਆਦਿ ਸਾਮਾਨ. ਨਾਨਕਛੱਕ.


ਵਿ- ਛਕਾਛਕ. ਤ੍ਰਿਪਤ. ਸੰਤੁਸ੍ਟ "ਅੰਮ੍ਰਿਤ ਛਕਛਕੇ." (ਆਸਾ ਛੰਤ ਮਃ ੪)