ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਨਮਾਨ (ਆਦਰ) ਅਤੇ ਤਾਰੀਫ਼. ਦੇਖੋ, ਜਸ ੪. ਮਾਨ ਅਤੇ ਵਡਿਆਈ.


ਜਿਸਤ. ਜਸਦ. ਸਮ.


ਸੰਗ੍ਯਾ- ਯਸ਼ ਦਾ ਭਾਵ. ਕੀਰਤਿ. "ਭਨੈ ਪ੍ਰਭੁ ਕੀ ਜਸਤਾਈ." (ਕ੍ਰਿਸਨਾਵ)


ਵਿ- ਯਸ਼ ਦੇਣ ਵਾਲਾ। ੨. ਸੰ. ਸੰਗ੍ਯਾ- ਜਿਸ ਧਾਤੁ. ਦੇਖੋ, ਜਿਸਤ ੨। ੩. ਅ਼. [جسد] ਸ਼ਰੀਰ. ਬਦਨ. "ਚਢ੍ਯੋ ਬੀਰ ਰਸ ਜਸਦ ਅਪਾਰੇ." (ਪੰਪ੍ਰ)


ਫ਼ਾ. [ضن] ਸੰਗ੍ਯਾ- ਉਤਸਵ. ਜਲਸਾ। ੨. ਖ਼ੁਸ਼ੀ. ਆਨੰਦ।੩ ਆਨੰਦ ਦਾ ਇਕੱਠ. ਉਤਸਵ ਦਾ ਸਮਾਗਮ.