ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹੌਲੀ ਹੌਲੀ ਫੇਰਨਾ. ਮੰਦਗਤਿ ਨਾਲ ਤੋਰਨਾ.


ਕ੍ਰਿ. ਵਿ- ਟਹਲ (ਸੇਵਾ) ਕਰਕੇ. "ਹਸਤ ਪੁਨੀਤ ਟਹਲਾਵਾ." (ਸਾਰ ਮਃ ੫) ੨. ਵਿ- ਟਹ- ਲਾਂਉਣ ਵਾਲਾ. ਹੌਲੀ ਹੌਲੀ ਫੇਰਨ ਵਾਲਾ.


ਸੰਗ੍ਯਾ- ਟਹਿਲ ਕਰਨ ਵਾਲਾ. ਖ਼ਿਦਮਤਗਾਰ. ਸੇਵਕ.


ਦੇਖੋ, ਟਹਕਣਾ.


ਦੇਖੋ, ਟਹਲ.