ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬੀ ਵਰਣਮਾਲਾ ਦਾ ਸੋਲਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਮੂਰ੍‍ਧਾ (ਮੂੰਹ ਦੀ ਛੱਤ) ਹੈ। ੨. ਸੰ. ਸੰਗ੍ਯਾ- ਧਨੁਖ ਦਾ ਟੰਕਾਰ। ੩. ਪੈਰ. ਪਾਦ। ੪. ਨਾਰਿਯਲ (ਨਰੇਲ) ਦਾ ਖੋਪਰ। ੫. ਵਾਮਨ. ਬਾਉਂਨਾ। ੬. ਸ਼ਿਵ। ੭. ਚੰਦ੍ਰਮਾ। ੮. ਬੁਢੇਪਾ. ਜਰਾ.


ਸੰਗ੍ਯਾ- ਟੂਣਾ. ਜੰਤ੍ਰ. ਯੰਤ੍ਰ.


ਸੰਗ੍ਯਾ- ਚੁਭਵੀਂ ਪੀੜ. ਚਸਕ. "ਟਸਕ੍ਯੋ ਨ ਹਿਯੋ ਕਸਕ੍ਯੋ ਨ ਕਸਾਈ." (ਕ੍ਰਿਸਨਾਵ) ੨. ਡਿੰਗ. ਅਹੰਕਾਰ. ਘਮੰਡ


ਸੰਗ੍ਯਾ- ਮੋਟਾ ਰੇਸ਼ਮ। ੨. ਮੋਟੇ ਰੇਸ਼ਮ ਦਾ ਵਸਤ੍ਰ. ਬੰਗਾਲ ਦੇ ਜੰਗਲਾਂ ਵਿੱਚ ਟਸਰ ਦੇ ਕੀੜੇ ਰੇਸ਼ਮ ਦੇ ਕੀੜਿਆਂ ਵਾਂਙ ਪਾਲੇ ਜਾਂਦੇ ਹਨ, ਜਿਨ੍ਹਾਂ ਦੇ ਮੁਖ ਤੋਂ ਨਿਕਲਿਆ ਹੋਇਆ ਤੰਤੁ ਮੋਟਾ ਰੇਸ਼ਮ ਹੈ। ੩. ਰੂਸ ਦੇ ਬਾਦਸ਼ਾਹ ਦਾ ਲਕ਼ਬ. Tsar. ਦੇਖੋ, ਜਾਰ ਨੰਃ ੧੧.