ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਛਲ ਕਰਨਾ. ਧੋਖਾ ਦੇਣਾ। ੨. ਭਟਕਣਾ. "ਝੂਠਾ ਜਗੁ ਡਹਕੈ ਘਨਾ." (ਮਾਰੂ ਕਬੀਰ) ੩. ਲਾਲਚ ਵਿੱਚ ਫਸਣਾ। ੪. ਘੁੰਮਣਾ. ਫਿਰਨਾ. "ਰਨ ਡਾਕਨਿ ਡਹਕਤ ਫਿਰਤ." (ਚਰਿਤ੍ਰ ੧) ੫. ਸਿੰਧੀ. ਡਹਕਣੁ. ਕੰਬਣਾ. ਕੰਪਾਇਮਾਨ ਹੋਣਾ.


ਕ੍ਰਿ- ਛਲ ਵਿੱਚ ਲਿਆਉਣਾ. ਧੋਖੇ ਵਿੱਚ ਫਸਾਉਣਾ। ੨. ਭਟਕਾਉਣਾ। ੩. ਲਾਲਚ ਵਿੱਚ ਫਸਾਉਣਾ. "ਜਗਤੁ ਡਹਕਾਇਆ ਕਹਣਾ ਕਛੂ ਨ ਜਾਇ." (ਗੂਜ ਮਃ ੩) "ਭਰਮਿ ਭਰਮਿ ਮਾਨੁਖ ਡਹਕਾਏ." (ਬਾਵਨ) ਕਤ ਕਉ ਡਹਕਾਵਉ ਲੋਗਾ". (ਮਾਰੂ ਮਃ ੫) "ਜਤਨ ਕਰੈ ਮਾਨੁਖ ਡਹਕਾਵੈ, ਓ ਅੰਤਰਜਾਮੀ ਜਾਨੈ." (ਧਨਾ ਮਃ ੫) "ਕਰਿ ਪਰਪੰਚ ਜਗਤ ਕਉ ਡਹਕੈ ਅਪਨੋ ਉਦਰ ਭਰੈ." (ਦੇਵ ਮਃ ੯)


ਗਲਘੋਟੂ ਬੇਰ. ਬਾਹਰੋਂ ਸੁੰਦਰ ਅਤੇ ਸਵਾਦ ਤੋਂ ਖਾਲੀ, ਧੋਖਾ ਦੇਣ ਵਾਲਾ ਬੇਰ. "ਬਨੇ ਠਨੇ ਆਵਤ ਘਨੇ xxx ਡਹਕੂ ਬੇਰ ਸਮਾਨ." (ਚਰਿਤ੍ਰ ੨੧)


ਸੰਗ੍ਯਾ- ਡੌਰੂ ਦੀ ਧੁਨਿ. "ਡਹੱਕ ਡਾਮਰੰ ਸੁਰੰ." (ਕਲਕੀ) "ਡਹਡਹ ਡਾਮਰੁ." (ਚਰਿਤ੍ਰ ੧)


ਦੇਖੋ, ਦਹਨ। ੨. ਦੇਖੋ, ਡਹਿਣਾ.


ਸੰਗ੍ਯਾ- ਮਾਰਗ. ਰਸਤਾ। ੨. ਬੀੜ. ਜੰਗਲ। ੩. ਰ੍ਹਦ. ਤਾਲ। ੪. ਦਹਲ. ਧੜਕਾ. "ਰੰਕ ਹਨਐ ਬਿਭੀਖਨ ਸੋ ਡੋਲਤ ਡਹਰ ਮੇ." (ਹੰਸਰਾਮ) ੫. ਦੇਖੋ, ਦਹਰ.


ਕ੍ਰਿ- ਵਿਚਰਨਾ. ਘੁੰਮਣਾ. ਟਹਲਣਾ. "ਡਹਰਤ ਕਠਿਨ ਮਸਾਨ." (ਪਾਰਸਾਵ)