ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਲੈਂਦੇ ਹਨ. "ਅਨਦਿਨੁ ਨਾਮੁ ਲਏਨਿ." (ਸੂਹੀ ਅਃ ਮਃ ੩)


ਸੰ. लश्. ਧਾ- ਚਤੁਰ ਹੋਣਾ। ੨. लष्. ਧਾ- ਇੱਛਾ ਕਰਨਾ। ੩. लस्. ਧਾ- ਗਲ ਨਾਲ ਲਾਉਣਾ, ਖੇਲ ਕਰਨਾ, ਚਮਕਣਾ, ਖ਼ੁਸ਼ ਹੋਣਾ, ਮਿਹਨਤ ਕਰਨਾ.


ਕ੍ਰਿ- ਚਮਕਣਾ. ਪ੍ਰਕਾਸ਼ਣਾ. ਦੇਖੋ, ਲਸ ੩. "ਸੁੰਦਰ ਸਮਾਜ ਕਰ ਦੇਹ ਲਸਕਾਯੋ ਹੈ." (ਨਾਪ੍ਰ)


ਫ਼ਾ. [لشکر] ਲਸ਼ਕਰ. ਸੰਗ੍ਯਾ- ਸੈਨਾ. ਫੌਜ. "ਬਹੁ ਲਸਕਰ ਮਾਨੁਖ ਊਪਰਿ ਕਰੇ ਆਸ." (ਸੁਖਮਨੀ)


ਵਿ- ਲਸ਼ਕਰ (ਫੌਜ) ਨਾਲ ਹੈ ਜਿਸ ਦਾ ਸੰਬੰਧ. ਫੌਜੀ। ੨. ਸੰਗ੍ਯਾ- ਸਿਪਾਹੀ. "ਲਸਕਰੀਆ ਘਰ ਸੰਮ੍ਹਲੇ." (ਓਅੰਕਾਰ) ੩. ਰਾਮਾਨੰਦੀ ਵੈਰਾਗੀਆਂ ਦੀ ਇੱਕ ਜਮਾਤ, ਜਿਸ ਦੀ ਮੁੱਖ ਗੱਦੀ ਅਯੋਧ੍ਯਾ ਵਿੱਚ ਹੈ.