ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਹਤਿ. ਸੰਗ੍ਯਾ- ਵਿਨਾਸ਼. ਤਬਾਹੀ. ਦੇਖੋ, ਹਇਓ। ੨. ਸੰ. ਹਯ. ਘੋੜਾ। ੩. ਵ੍ਯ- ਹਾ! ਸ਼ੋਕ!


ਵਿ- ਹਤ. ਮਾਰਿਆ. "ਫਿਰਿ ਫਿਰਿ ਕਾਲ ਹਇਓ." (ਗਉ ਕਬੀਰ) ਕਾਲ ਨੇ ਹਤ ਕੀਤਾ.


ਵਿ- ਹਤ. ਮਾਰਿਆ। ੨. ਅ਼. [حیا] ਹ਼ਯਾ. ਸੰਗ੍ਯਾ- ਲੱਜਾ. ਸ਼ਰਮ. "ਤ੍ਰਿਸਨ ਨ ਬੂਝੈ ਬਹੁਤੁ ਹਇਆ." (ਰਾਮ ਮਃ ੫) ਇਹ ਵਡੀ ਸ਼ਰਮ ਦੀ ਗੱਲ ਹੈ.


ਹਨਨ ਕਰਦਾ ਹੈ. ਮਾਰਦਾ ਹੈ. "ਸਦਾ ਸਦਾ ਕਾਲ ਹਈ." (ਕਾਨ ਮਃ ੫) ੨. ਹੈ. ਅਸ੍ਤਿ. "ਮਿਰਤੁ ਨਿਕਟਿ ਨਿਕਟਿ ਸਦਾ ਹਈ." (ਕਾਨ ਮਃ ੫) ੩. ਵਿ- ਹਯ (ਘੋੜੇ) ਵਾਲਾ। ੪. ਸੰਗ੍ਯਾ- ਸਵਾਰ. ਘੁੜਚੜੀ ਫੌਜ. "ਰਥੀ ਗਜੀ ਹਈ ਪਤੀ¹ ਅਪਾਰ ਸੈਨ ਭੱਜ ਹੈ." (ਪਾਰਸਾਵ)


ਹੈ ਤੇਰੀ! ਨਿਰਾਦਰ ਬੋਧਕ ਪਦ. "ਤਬ ਸੈਦੋ ਹਈ ਤਈ ਕਰਨ ਲੱਗਾ." (ਜਸਭਾਮ)


ਸੰ. ਹਿਮਾਦ੍ਰਿ. ਸੰਗ੍ਯਾ- ਹਿਮ (ਬਰਫ) ਦਾ ਅਦ੍ਰਿ (ਪਹਾੜ) ਹਿਮਾਲਯ. "ਕਿ ਹਈਮਾਦ੍ਰਿਜਾ ਹੈ." (ਦੱਤਾਵ) ਕਿ ਹਿਮਾਲਯ ਦੀ ਪੁਤ੍ਰੀ ਪਾਰਵਤੀ ਹੈ?


ਦੇਖੋ, ਹਈਮਾਦ੍ਰਿ.


ਹਿਮਾਲਯ ਦੀ ਧਾਰਾ ਵਿੱਚ ਰਹਿਣ ਵਾਲੇ. ਦੇਖੋ, ਹਈਮਾਦ੍ਰਿ.


ਵਿ- ਹਤ. ਮਾਰੇ ਗਏ. "ਰਣ ਮੋ ਜਬ ਮਾਨ ਮਹੀਪ ਹਏ." (ਦਿਲੀਪ) ੨. ਦੇਖੋ, ਅਹੇ.


ਹਯ- ਇੰਦ੍ਰ. ਘੋੜਿਆਂ ਦਾ ਰਾਜਾ. ਉੱਚੈਃ ਸ਼੍ਰਵਾ.


ਸੰ. हस ਧਾ- ਹਁਸਨਾ. ਠੱਠਾ ਕਰਨਾ। ੨. ਸੰ. ਹਰ੍ਸ. ਸੰਗ੍ਯਾ- ਆਨੰਦ. ਖੁਸ਼ੀ. "ਲੈ ਲਾਹਾ ਮਨਿ ਹਸ ਜੀਉ." (ਗਉ ਮਃ ੪)


ਸੰਗ੍ਯਾ- ਹਾਸ੍ਯ. ਹਾਸੀ। ੨. ਕੰਠ ਦੇ ਹੇਠ ਛਾਤੀ ਦੇ ਉੱਪਰ ਦੀ ਹੱਡੀ. Collar- bone । ੩. ਇਸਤ੍ਰੀਆਂ ਦੇ ਕੰਠ ਦਾ ਭੂਖਣ, ਜੋ ਗਰਦਨ ਦੇ ਹੇਠ ਦੀ ਹੱਡੀ (ਹੱਸ) ਉੱਪਰ ਟਿਕਦਾ ਹੈ। ੪. ਸੰ. ਹਰ੍ਸ ਦਾ ਸੰਖੇਪ. ਆਨੰਦ.