ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬੀ ਵਰਣਮਾਲਾ ਦਾ ਪੰਜਵਾਂ ਅੱਖਰ, ਇਸ ਦਾ ਉੱਚਾਰਣ ਅਸਥਾਨ ਕੰਠ ਹੈ। ੨. ਪੰਜਾਬੀ ਵਿੱਚ ਹਾਹਾ ਵਿਸਰਗਾਂ ਦੇ ਥਾਂ ਵਰਤਿਆ ਜਾਂਦਾ ਹੈ, ਜੈਸੇ- ਨਮਃ ਦੀ ਥਾਂ ਨਮਹ। ੩. ਫ਼ਾਰਸੀ ਦੀ ਹੇ ਪੰਜਾਬੀ ਵਿੱਚ ਕੰਨਾ, ਸਿੰਧੀ ਅਤੇ ਡਿੰਗਲ ਬੋਲੀ ਵਿੱਚ ਓ ਹੋ ਜਾਂਦੀ ਹੈ, ਜੈਸੇ- ਦਰਮਾਂਦਹ ਦੀ ਥਾਂ ਦਰਮਾਂਦਾ ਅਤੇ ਦਰਮਾਂਦੋ, ਦਰੀਚਹ ਦੀ ਥਾਂ ਦਰੀਚਾ ਅਤੇ ਦਰੀਚੋ, ਦਰਹ ਦੀ ਥਾਂ ਦਰਾ ਅਤੇ ਦਰੋ, ਦਸ੍ਤਹ ਦੀ ਥਾਂ ਦਸ੍ਤਾ ਅਤੇ ਦਸ੍ਤੋ, ਦਮਦਮਹ ਦੀ ਥਾਂ ਦਮਦਾ ਅਤੇ ਦਮਦਮੋ। ੪. ਸੰ. ਵ੍ਯ- ਸੰਬੋਧਨ। ੫. ਗਿਲਾਨੀ। ੬. ਨਿਰਾਦਰ। ੭. ਸੰਗ੍ਯਾ- ਜਲ। ੮. ਸ਼ਿਵ। ੯. ਆਕਾਸ਼। ੧੦. ਸੁਰਗ.


ਸਰਵ- ਅਹੰ. ਮੈ. "ਤਿਸੁ ਗੁਰੁ ਕਉ ਹਉ ਵਾਰਿਆ." (ਵਾਰ ਵਡ ਮਃ ੪) ੨. ਸੰਗ੍ਯਾ- ਹਉਮੈ. ਅਹੰਤਾ. ਮੈਂ ਦਾ ਭਾਵ. ego. "ਕੋਟਿ ਕਰਮ ਕਰੈ ਹਉ ਧਾਰੇ." (ਸੁਖਮਨੀ) "ਦੁਖ ਕਾਟੈ ਹਉ ਮਾਰਾ." (ਭੈਰ ਅਃ ਮਃ ੧) "ਹਉ ਤਾਪ ਬਿਨਸੇ ਸਦਾ ਸਰਸੇ." (ਸੂਹੀ ਛੰਤ ਮਃ ੫) ੩. ਹੋ ਅਥਵਾ ਹੋਂ ਦੀ ਥਾਂ ਭੀ ਹਉ ਸ਼ਬਦ ਆਇਆ ਹੈ. "ਤੁਮ ਜਉ ਕਹਤ ਹਉ ਨੰਦ ਕੋ ਨੰਦਨ." (ਗਉ ਕਬੀਰ) ਤੁਸੀਂ ਜੋ ਆਖਦੇ ਹੋਂ.


ਸੰਗ੍ਯਾ- ਵ੍ਯਾਕੁਲਤਾ ਦੀ ਧੁਨਿ. ਹਾਇ ਹਾਇ ਦਾ ਸ਼ੋਰ. "ਪਉਸੀ ਹਉਕੁਲਵਾਨ." (ਜਸਾ) ਅਤੇ (ਮਗੋ)


ਦੇਖੋ, ਹੌਦਾ.


ਸੰਗ੍ਯਾ- ਅਹੰ- ਮਮ. ਮੈ ਮੇਰੀ ਦਾ ਭਾਵ- ਅਹੰਤਾ. ਅਭਿਮਾਨ. ਖ਼ੁਦੀ. "ਤਿਨਿ ਅੰਤਰਿ ਹਉਮੈ ਕੰਡਾ ਹੇ." (ਸੋਹਿਲਾ) ੨. ਦੇਖੋ, ਹਉਮੈ ਗਾਵਿਨ.


ਅਭਿਮਾਨ ਅਤੇ ਅਵਗ੍ਯਾ. ਦੇਖੋ, ਗਰਬੁ. "ਹਉਮੈ ਗਰਬੁ ਜਾਇ ਮਨ ਭੀਨੈ." (ਰਾਮ ਅਃ ਮਃ ੧) ੨. ਅਹੰਤਾ ਦਾ ਗੌਰਵ. ਅਭਿਮਾਨ ਦ੍ਵਾਰਾ ਆਪਣੀ ਬਜ਼ੁਰਗੀ ਦਾ ਖ਼ਿਆਲ.


ਸੰ. ਹੌਮ੍ਯ ਗਾਯਤ੍ਰਿਨ੍‌. ਰਿਤ੍ਵਿਜ. ਵੇਦ ਮੰਤ੍ਰ ਪੜ੍ਹਕੇ ਹੋਮ ਕਰਨ ਵਾਲੇ ਰਿਖੀ.¹ "ਹਉਮੈ ਗਾਵਨਿ ਗਾਵਹਿ ਗੀਤ." (ਭੈਰ ਅਃ ਕਬੀਰ)


ਸੰਗ੍ਯਾ- ਅਹੰਤਾ ਮਮਤ੍ਵ. ਮੈਂ ਮੇਰੀ. "ਹਉਮੈ ਮਮਤਾ ਸਬਦਿ ਜਲਾਏ." (ਮਾਰੂ ਸੋਲਹੇ ਮਃ ੩)