ਖ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [خمیِر] ਸੰਗ੍ਯਾ- ਉਫਾਨ. ਉਬਾਲ। ੨. ਗੁੰਨ੍ਹੇ ਹੋਏ ਆਟੇ ਆਦਿਕ ਦਾ ਉਫਾਨ। ੩. ਸ੍ਵਭਾਵ ਪ੍ਰਕ੍ਰਿਤਿ। ੪. ਸਾੜਾ.


ਫ਼ਾ. [خمُش] ਇਹ ਖ਼ਾਮੋਸ਼ ਦਾ ਹੀ ਰੂਪਾਂਤਰ ਹੈ.


ਫ਼ਾ. [خموثاں] ਖ਼ਮੋਸ਼ ਦਾ ਬਹੁਵਚਨ. ਚੁਪ ਕੀਤੇ. ਮੌਨੀ. ਜਿਵੇਂ- ਸ਼ਹਰੇਖ਼ਮੋਸ਼ਾਂ. ਦੇਖੋ, ਖ਼ਾਮੋਸ਼ਸ਼ਹਰ.


ਅ਼. [خیاط] ਸੰਗ੍ਯਾ- ਖ਼ੈਤ਼ (ਤਾਗੇ) ਨੂੰ ਵਰਤਣ ਵਾਲਾ. ਦਰਜ਼ੀ. ਕਪੜਾ ਸਿਉਣ ਵਾਲਾ। ੨. ਦੇਖੋ, ਖ੍ਯਾਤ.


ਅ਼. [خیانت] ਸੰਗ੍ਯਾ- ਖ਼ੌਨ (ਬਦਨਿਯਤੀ) ਦਾ ਭਾਵ. ਚੋਰੀ। ੨. ਧਰੋਹਰ ਵਿੱਚ ਬੇਈਮਾਨੀ.


ਫ਼ਾ. [خرخشہ] ਸੰਗ੍ਯਾ- ਝਗੜਾ. ਟੰਟਾ. ਬਖੇੜਾ। ਡਰ. ਭੈ. ਖ਼ੌਫ਼.


ਫ਼ਾ. [خرگوش] ਗਧੇਕੰਨਾ, ਸ਼ਸ਼ਕ. ਸਹਾ.


ਫ਼ਾ. [خرمستی] ਸੰਗ੍ਯਾ- ਗਧੇ ਜੇਹੀ ਮਸ੍ਤੀ. ਊਧਮ। ੨. ਨਿਰਲੱਜ ਕਾਮਚੇਸ੍ਟਾ.


ਫ਼ਾ. [خراشیِدن] ਕ੍ਰਿ- ਛਿੱਲਣਾ. ਝਰੀਟਣਾ.