ਗ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [غریبنواز] ਵਿ- ਦੀਨਾਂ ਉੱਪਰ ਦਯਾ ਕਰਨ ਵਾਲਾ. ਨਿਰਧਨਾਂ ਨੂੰ ਨਿਵਾਜ਼ਿਸ਼ ਕਰਨ ਵਾਲਾ. "ਗਰੀਬਨਿਵਾਜ ਗੁਸਈਆ ਮੇਰਾ." (ਮਾਰੂ ਰਵਿਦਾਸ)


ਫ਼ਾ. [غریبپرور] ਦੀਨਾਂ ਦੀ ਪਾਲਨਾਂ ਕਰਨ ਵਾਲਾ.


ਫ਼ਾ. ਵਿ- ਗਰੀਬਾਂ ਦੀ ਪਾਲਨਾ ਕਰਨਵਾਲਾ. "ਗਰੀਬੁਲਪਰਸਤੈ." (ਜਾਪੁ)


ਅ਼. [غروُر] ਸੰਗ੍ਯਾ- ਫ਼ਰੇਬ. ਧੋਖਾ। ੨. ਘਮੰਡ. ਗਰਵ. ਹੰਕਾਰ. "ਹੋਰ ਮੁਚੁ ਗਰੂਰ." (ਵਾਰ ਰਾਮ ੩) ਦੇਖੋ, ਗਰੁਰ.


ਫ਼ਾ. [غلطیدن] ਕ੍ਰਿ- ਲੇਟਣਾ। ੨. ਲੋਟਣਾ.


ਅ਼. [غلبہ] ਸੰਗ੍ਯਾ- ਗ਼ਾਲਿਬ (ਪ੍ਰਬਲ) ਹੋਣ ਦਾ ਭਾਵ। ੨. ਦਬਾਉ. ਦਾਬਾ.


ਫ਼ਾ. [غازی] ਸੰਗ੍ਯਾ- ਵੇਸ਼੍ਯਾ. ਕੰਚਨੀ। ੨. ਨਟਣੀ। ੩. ਅ਼. ਧਰਮਵੀਰ. "ਹਠ੍ਯੋ ਜੀਤਮੱਲੰ ਸੁਗਾਜੀ ਗੁਲਾਬੰ." (ਵਿਚਿਤ੍ਰ) ੪. ਕਾਫ਼ਰਾਂ ਨੂੰ ਜੰਗ ਵਿੱਚ ਮਾਰਨ ਵਾਲਾ ਯੋਧਾ। ੫. ਪ੍ਰਧਾਨ ਸੈਨਾਪਤਿ. ਮੁਖੀਆ ਫੌਜੀ ਸਰਦਾਰ.


ਯੂ. ਪੀ. ਵਿੱਚ ਮੇਰਟ ਜਿਲੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਅਸਫ਼ਜਾਹ ਦੇ ਪੁਤ੍ਰ ਗ਼ਾਜ਼ੀਉੱਦੀਨ ਨੇ ਵਸਾਇਆ ਹੈ. ਇਹ ਈਸ੍ਟ ਇੰਡੀਅਨ, ਨਾਰ੍‍ਥ ਵੈਸ੍ਟਰਨ ਅਤੇ ਅਵਧਰੁਹੇਲਖੰਡ ਰੇਲਵੇ ਦਾ ਜਁਕਸ਼ਨ ਹੈ.


ਯੂ. ਪੀ. ਵਿੱਚ ਇੱਕ ਜਿਲੇ ਦਾ ਪ੍ਰਧਾਨ ਨਗਰ, ਜੋ ਗੰਗਾ ਦੇ ਖੱਬੇ ਕਿਨਾਰੇ ਆਬਾਦ ਹੈ. ਬਹੁਤ ਇਤਿਹਾਸਕਾਰਾਂ ਨੇ ਰਾਜਾ ਗਾਧਿ ਦਾ ਵਸਾਇਆ ਗਾਧਿਪੁਰ ਇਸ ਨੂੰ ਮੰਨਿਆ ਹੈ. ਅਨੇਕਾਂ ਨੇ ਮਜੂਦ ਗ਼ਾਜ਼ੀ ਦੇ ਨਾਉਂ ਪੁਰ ਇਸ ਦਾ ਨਾਮ ਕਲਪਿਆ ਹੈ.


ਫ਼ਾ. [غازیمرد] ਸੰਗ੍ਯਾ- ਬਹਾਦੁਰ ਪੁਰੁਸ. ਯੋਧਾ ਆਦਮੀ। ੨. ਘੋੜਾ.