ਯੂ. ਪੀ. ਵਿੱਚ ਜਮਨਾ ਦੇ ਕਿਨਾਰੇ ਇੱਕ ਨਗਰ, ਜਿਸ ਨੂੰ ਬਾਦਸ਼ਾਹ ਸਿਕੰਦਰ ਲੋਦੀ ਨੇ ਸਭ ਤੋਂ ਪਹਿਲਾਂ ਰਾਜਧਾਨੀ ਬਣਾਇਆ. ਉਸ ਨੇ ਯਮਨਾ ਦੇ ਕਿਨਾਰੇ "ਬਦਲਗੜ੍ਹ" ਨਾਮਕ ਕਿਲਾ ਰਚਿਆ. ਫੇਰ ਅਕਬਰ ਬਾਦਸ਼ਾਹ ਨੇ ਉਸੇ ਥਾਂ ਲਾਲ ਪੱਥਰ ਦਾ ਵਡਾ ਸੁੰਦਰ ਅਤੇ ਪੱਕਾ ਕਿਲਾ, ਕਾਸਿਮ ਖਾਨ ਮੀਰ ਬਹਰ ਦੀ ਮਾਰਫਤ ੩੬ ਲੱਖ ਰੁਪਯਾ ਖਰਚਕੇ ਤਿਆਰ ਕਰਵਾਇਆ.#ਅਕਬਰ ਨੇ ਇਸ ਸ਼ਹਿਰ ਨੂੰ ਵਡੀ ਰੌਨਕ ਦਿੱਤੀ ਅਤੇ ਨਾਉਂ "ਅਕਬਰਾਬਾਦ" ਰੱਖਿਆ. ਦੇਖੋ, ਅਕਬਰ ਅਤੇ ਸ਼ਾਹ ਜਹਾਂ.#ਇਸ ਸ਼ਹਿਰ ਮਾਈਥਾਨ ਮਹੱਲੇ ਵਿੱਚ ਅਤੇ ਬਾਹਰ ਇੱਕ ਬਾਗ ਵਿੱਚ ਨੌਮੇ ਸਤਿਗੁਰੂ ਦੇ ਪਵਿਤ੍ਰ ਗੁਰੁਦ੍ਵਾਰੇ ਹਨ. ਬਾਗ ਵਿੱਚ ਦਸ਼ਮੇਸ਼ ਜੀ ਦਾ ਭੀ ਇੱਕ ਪਵਿਤ੍ਰ ਅਸਥਾਨ ਹੈ. ਗੁਰੁਪ੍ਰਤਾਪ ਸੂਰਯ ਅਨੁਸਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਭੀ ਬਾਦਸ਼ਾਹ ਜਹਾਂਗੀਰ ਨਾਲ ਇਸ ਸ਼ਹਿਰ ਵਿੱਚ ਪਧਾਰੇ ਹਨ.
ਵਿ- ਅਗਲਾ. ਮੁਖੀਆ। ੨. ਅਧਿਕ. ਬਹੁਤ. "ਸੁਖ ਮਾਂਗਤ ਦੁਖ ਆਗਲ ਹੋਇ." (ਗਉ ਅਃ ਮਃ ੧) ੩. ਕ੍ਰਿ. ਵਿ- ਸਾਮ੍ਹਨੇ. ਅੱਗੇ। ੪. ਸੰਗ੍ਯਾ- ਪਰਲੋਕ. ਅਗੰਤ. "ਬਹੁਤ ਸਿਆਣਪ ਆਗਲ ਭਾਰਾ." (ਗਉ ਮਃ ੫)
ਵਿ- ਪੂਰਬ ਕਾਲ ਦਾ. ਪਹਿਲੇ ਸਮੇਂ ਦਾ. "ਮਾਇਆਮੋਹ ਮਨਿ ਆਗਲੜਾ ਪ੍ਰਾਣੀ." (ਸ੍ਰੀ ਤ੍ਰਿਲੋਚਨ)
ਆਗਲੜਾ ਦਾ ਬਹੁ ਵਚਨ। ੨. ਕ੍ਰਿ. ਵਿ- ਸਾਮ੍ਹਨੇ. ਸਨਮੁਖ. "ਤਿਨਿ ਆਗਲੜੇ ਮੈ ਰਹਿਣ ਨ ਜਾਇ." (ਸ੍ਰੀ ਤਿਰਲੋਚਨ)
ਦੇਖੋ, ਆਗਮਨ.
ਸੰਗ੍ਯਾ- ਅੱਗ ਉਗਲਨ ਵਾਲੀ ਤੋਪ ਅਤੇ ਬੰਦੂਕ. (ਸਨਾਮਾ)
ਸੰਗ੍ਯਾ- ਅਗਲਾ ਭਾਗ. ਅਗਲਾ ਹਿੱਸਾ। ੨. ਮੱਥਾ। ੩. ਛਾਤੀ। ੪. ਸੰ. ਵਿ- ਸਮੀਪੀ. ਨਜ਼ਦੀਕੀ। ੫. ਭਵਿਸ਼੍ਯ. ਆਉਣ ਵਾਲਾ ਸਮਾਂ। ੬. ਪਰਲੋਕ. "ਆਗਾ ਅਪਨ ਸੁਧਾਰਨ ਕਾਰਨ." (ਗੁਪ੍ਰਸੂ) ੭. ਫਲ ਨਤੀਜਾ। ੮. ਤੁ. [آغا] ਆਗ਼ਾ. ਮਾਲਿਕ. ਸ੍ਵਾਮੀ. ਇਹ ਆਕ਼ਾ ਦਾ ਹੀ ਰੂਪਾਂਤਰ ਹੈ.
nan
ਦੇਖੋ, ਆਕਾਸ. "ਲਖ ਆਗਾਸਾ ਆਗਾਸ." (ਜਪੁ)
ਵਿ- ਅਗਾਧ। ੨. ਫ਼ਾ. [آگاہ] ਵਾਕਿਫ. ਖਬਰਦਾਰ. ਭੇਤੀ. "ਗਰਬ ਜਿਨਾ ਵਡਿਆਈਆ ਧਨ ਜੋਬਨ ਆਗਾਹ." (ਸ. ਫਰੀਦ)
ਅੱਗੇ ਵੱਲ. ਅਗਲੇ ਪਾਸੇ. "ਆਗਾਹਾ ਕੂ ਤ੍ਰਾਂਘ ਪਿਛਾ ਫੇਰ ਨ ਮੁਹਡੜਾ." (ਮਾਰੂ ਵਾਰ ੨, ਮਃ ੫)
ਫ਼ਾ. [آگاہی] ਸੰਗ੍ਯਾ ਵਾਕਫੀਅਤ. ਜਾਣਨਾ. ਖਬਰਦਾਰੀ.