ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਨਮਾਜ਼ੀ. ਨਮਾਜ਼ ਪੜ੍ਹਨ ਵਾਲਾ. "ਜਿਉ ਝੁਕਪਉਨ ਨਿਵਾਜ਼ੀ." (ਚੰਡੀ ੩) ੨. ਦੇਖੋ, ਨਿਵਾਜਨਾ.


ਦੇਖੋ, ਨਿਮਾਣ ੩.


ਅ਼. [نبات] ਨਬਾਤ. ਸੰਗ੍ਯਾ- ਸਬਜ਼ੀ. ਸਾਗ ਭਾਜੀ। ੨. ਫ਼ਾ. ਮਿਸ਼ਰੀ. "ਸਕਰ ਖੰਡ ਨਿਵਾਤ ਗੁੜ." (ਸ. ਫਰੀਦ) ੩. ਸੰ. ਰਹਿਣ ਦਾ ਦਾ ਥਾਂ. ਘਰ। ੪. ਅਭੇਦ੍ਯ ਕਵਚ. ਉਹ ਸੰਜੋਆ ਜਿਸ ਨੂੰ ਸ਼ਸਤ੍ਰ ਨਾ ਛੇਦ ਸਕੇ। ੫. ਵਿ- ਨਿਰਵਾਤ. ਹਵਾ ਬਿਨਾ.


ਵਿ- ਉਹ ਕਵਚ (ਸੰਜੋਆ), ਜੋ ਭੇਦਨ ਨਾ ਹੋ ਸਕੇ. ਅਭੇਦ੍ਯ ਜਿਰਹਿ। ੨. ਸੰਗ੍ਯਾ- ਹਿਰਨ੍ਯਕਸ਼ਿਪੁ ਦਾ ਪੋਤਾ ਅਤੇ ਸੰਹ੍ਰਾਦ ਦਾ ਪੁਤ੍ਰ। ੩. ਨਿਵਾਤਕਵਚ ਦੀ ਵੰਸ਼ ਵਿੱਚ ਹੋਣਵਾਲੇ ਤਿੰਨ ਕਰੋੜ ਦਾਨਵ, ਜੋ ਸਮੁੰਦਰ ਦੇ ਕਿਨਾਰੇ ਰਹਿਂਦੇ ਸਨ, ਅਤੇ ਵੈਰੀ ਤੋਂ ਆਪਣਾ ਬਚਾਉ ਕਰਨ ਲਈ ਸਮੁੰਦਰ ਵਿੱਚ ਲੁਕ ਜਾਂਦੇ ਸਨ.¹ ਇਨ੍ਹਾਂ ਨੂੰ ਇੰਦ੍ਰ ਦੇ ਆਖੇ ਅਰਜੁਨ ਨੇ ਮਾਰਿਆ.² "ਪ੍ਰਿਥਮ ਨਿਵਾਤਕਵਚ ਸਭ ਮਾਰੇ." (ਨਰਾਵ)


ਸੰਗ੍ਯਾ- ਨਮਨਤਾ. ਝੁਕਾਉ। ੨. ਢਲਵਾਨ. ਗਹਿਰਾਈ."ਜਿਸ ਧਰਤੀ ਮਹਿ ਹੋਇ ਨਿਵਾਨ." (ਨਾਪ੍ਰ) ੩. ਨਮ੍ਰ- ਸ੍‍ਥਾਨ. ਨੀਵਾਂ ਥਾਂ.


ਦੇਖੋ, ਨਿਵਾਰਣ। ੨. ਦੇਖੋ, ਨਵਾਰ. "ਕਾਹੂ ਪਲਘ ਨਿਵਾਰਾ." (ਆਸਾ ਕਬੀਰ)


ਸੰ. ਸੰਗ੍ਯਾ- ਰੋਕਣ ਦੀ ਕ੍ਰਿਯਾ. ਵਰਜਨ। ੨. ਨਿਵ੍ਰਿੱਤਿ. ਛੁਟਕਾਰਾ.