ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਚੂਰ੍‍ਣ ਅੰਗਾਰ. ਮਚਦੇ ਹੋਏ ਅੰਗਾਰ ਦੀ ਚਿਣਗ.


ਫ਼ਾ. [چنگُل] ਪੰਜਾ। ੨. ਚਾਰ- ਅੰਗੁਲ.


ਤੁ. [چنگیز] ਵਿ- ਬਹੁਤ ਵਡਾ.


ਤੁ. [چنگیزخان] ਮੁਗ਼ਲਵੰਸ਼ੀ ਯੇਸੂਕੀ ਖ਼ਾਨ ਦਾ ਪੁਤ੍ਰ, ਜੋ ਤਾਤਾਰ ਦਾ ਬਾਦਸ਼ਾਹ ਸੀ. ਇਸ ਦਾ ਜਨਮ ਸਨ ੧੧੫੪ ਵਿੱਚ ਅਤੇ ਦੇਹਾਂਤ ਸਨ ੧੨੨੭ ਵਿੱਚ ਹੋਇਆ. ਇਸ ਦੀ ਰਾਜਧਾਨੀ. ਕੁਰਾ. ਕੁਰਮ ਸੀ. ਦੇਖੋ, ਚਗਤਾਈਖ਼ਾਂ.


ਸੰ. चङ्गेरिक ਚੰਗੇਰਿਕ. ਸੰਗ੍ਯਾ- ਵਡਾ ਅਤੇ ਚੌੜਾ ਟੋਕਰਾ."ਅਸਨ ਚੰਗੇਰ ਸੀਸ ਪਰ ਧਰਕੈ." (ਨਾਪ੍ਰ)


ਵਿ- ਚੰਗਾ. ਉੱਤਮ. "ਹਰਿ ਵਿਸਰਿਆ ਪੁਰਖ ਚੰਗੇਰਾ." (ਟੋਡੀ ਮਃ ੪) ਦੇਖੋ, ਚੰਗ ੩.