ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮਿਲਿਆ. ਇੱਕ ਹੋਇਆ. ਦੇਖੋ, ਮਿਕਨ. "ਆਪੁ ਆਪੈ ਸੇਤੀ ਮਿਕਿਓਨੁ." (ਵਾਰ ਰਾਮ ੩) ੨. ਉਸ ਨੇ ਮਿਲਾਇਆ.


ਸੰਗ੍ਯਾ- ਮੇਖ. ਧੁਰ. ਲੱਠ। ੨. ਸੰ. ਆਮਿਸ. ਵੰਸ਼. ਕੁਲ. "ਏਕ ਮਿਖ ਸੇ ਉਪਜੇ ਭਾਈਓਂ ਨੇ ਆਪਸ ਮੇ ਕਿਉਂ ਵਿਰੋਧ ਕੀਆ?" (ਜਸਭਾਮ) ਦੇਖੋ, ਮਿਸ.


ਕ੍ਰਿ- ਕੁੰਚਿਤ ਹੋਣਾ. ਮੁੰਦੇ ਜਾਣਾ. ਬੰਦ ਹੋਣਾ.


ਕ੍ਰਿ- ਕੁੰਚਿਤ ਹੋਣਾ. ਮੁੰਦੇ ਜਾਣਾ. ਬੰਦ ਹੋਣਾ.


ਸੰਗ੍ਯਾ- ਮਿਤਿ (ਮਰਯਾਦਾ) ਤੋਂ ਚਲ (ਉਲੰਘਨ) ਦਾ ਭਾਵ. ਦੇਖੋ, ਮਿਚਲਿ.


ਕ੍ਰਿ- ਜੀ ਕੱਚਾ ਹੋਣਾ. ਕੈ (ਛਰਦਿ) ਲਈ ਉਬਕਾਈ ਆਉਣੀ.


ਮਰਯਾਦਾ ਤੋਂ ਉਲੰਘਕੇ ਨਿਯਮ ਭੰਗ ਕਰਕੇ. ਦੇਖੋ, ਮਿਚਲ. "ਲਬੋ ਮਾਲੇ ਘੁਲਿ ਮਿਲਿ ਮਿਚਲਿ." (ਮਃ ੧. ਵਾਰ ਮਲਾ) ਲਾਲਚੀ ਮਾਲ (ਧਨ) ਨੂੰ ਘੁਲਕੇ, ਮਿਲਾਪ ਕਰਕੇ ਅਤੇ ਨਿਯਮ ਉਲੰਘਕੇ, ਹਾਸਿਲ ਕਰਨ ਵਿੱਚ ਪ੍ਰੇਮ ਕਰਦਾ ਹੈ. ਭਾਵ- ਲੱਬ ਦੀ ਧਨ ਨਾਲ ਮਿਤ੍ਰਤਾ ਹੈ, ਜਿਵੇਂ- "ਊਘੈ ਸਉੜ ਪਲੰਘ."