ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਸ਼ਿਵ. ਮਹਾਭਾਰਤ ਵਿੱਚ ਕਥਾ ਹੈ ਕਿ ਜਿਸ ਵੇਲੇ ਸਮੁੰਦਰ ਰਿੜਕਣ ਤੋਂ ਜ਼ਹਿਰ (ਕਾਲਕੂਟ) ਨਿਕਲੀ, ਤਦ ਉਸ ਦੇ ਅਸਰ ਨਾਲ ਤਿੰਨੇ ਲੋਕ ਵ੍ਯਾਕੁਲ ਹੋਗਏ. ਬ੍ਰਹਮਾ ਦੇ ਕਹਿਣ ਪੁਰ ਸ਼ਿਵ ਕਾਲਕੂਟ ਪੀਗਏ, ਜਿਸ ਕਾਰਣ ਉਨ੍ਹਾਂ ਦਾ ਕੰਠ ਨੀਲਾ ਹੋਗਿਆ."ਨੀਲਕੰਠ ਨਰਹਰਿ ਨਾਰਾਯਣ." (ਹਜਾਰੇ ੧੦) ਹੇ ਅਕਾਲ! ਤੂਹੀ ਨੀਲਕੰਠ ਨ੍ਰਿਸਿੰਹ ਅਤੇ ਜਲਸ਼ਾਯੀ (ਵਿਸਨੁ) ਹੈਂ। ੨. ਮੋਰ। ੩. ਚਿੜਾ. ਚਟਕ। ੪. ਗਰੁੜ। ਪ ਇਸ ਨਾਮ ਦੇ ਕਈ ਸੰਸਕ੍ਰਿਤ ਦੇ ਪ੍ਰਸਿੱਧ ਵਿਦ੍ਵਾਨ ਹੋਏ ਹਨ.


ਸੰਗ੍ਯਾ- ਰੋਝ. ਗਵਯ.


ਦੇਖੋ, ਨੀਲ ੭। ੨. ਮਦਰਾਸ ਦੇ ਇਲਾਕੇ ਇੱਕ ਜਿਲਾ, ਜਿਸ ਦਾ ਸਦਰ "ਉਤਕਮੰਡ" (Ootacamund) ਹੈ, ਜੋ ਬਹੁਤ ਰਮਣੀਕ ਪਹਾੜ ਹੈ. ਇਸਦੀ ਸਮੁੰਦਰ ਤੋਂ ਬਲੰਦੀ ੭੫੦੦ ਫੁਟ ਹੈ. ਇਹ ਮਦਰਾਸ ਤੋਂ ੩੫੬, ਬੰਬਈ ਤੋਂ ੧੦੫੩ ਅਤੇ ਕਲਕੱਤੇ ਤੋਂ ੧੩੭੪ ਮੀਲ ਹੈ. ਅਮੀਰ ਅਤੇ ਮਦਰਾਸਦੇ ਵਡੇ ਵਡੇ ਅਹੁਦੇਦਾਰ ਇੱਥੇ ਗਰਮੀ ਕਟਦੇ ਹਨ.


ਦੇਖੋ, ਨੀਲਕੰਠ.


ਦੇਖੋ, ਨੀਲਗਿਰਿ। ੨. ਦੇਖੋ, ਨੀਲ ੭. "ਮਣੀ ਨੀਲਨਗ੍ਯੰ. ਲਖੰ ਸੀਸ ਨ੍ਯਾਯੰ." (ਵਿਚਿਤ੍ਰ) ਅਕਾਲ ਦੀ ਸ਼੍ਯਾਮਤਾ ਨੂੰ ਦੇਖਕੇ ਨੀਲਮ ਮਣਿ ਅਤੇ ਨੀਲਗਿਰਿ ਸਿਰ ਝੁਕਾਉਂਦੇ ਹਨ.


ਦੇਖੋ, ਨੀਲਵਸਨ.