ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. मृडा- मृडानी. ਮ੍ਰਿੜਾ- ਮ੍ਰਿੜਾਨੀ. ਮ੍ਰਿੜ (ਸ਼ਿਵ) ਦੀ ਇਸਤ੍ਰੀ. ਪਾਰਵਤੀ. ਦੁਰਗਾ. ਸ਼ਿਵਾ. "ਮਿੜਾ ਮਾਰਜਨੀ ਸੂਰਤਵੀ ਮੋਹ ਕਰਤਾ." (ਚੰਡੀ ੨) "ਕਹੂੰ ਮੰਗਲਾ ਮਿੜਾਨੀ." (ਅਕਾਲ)


ਸੰ. ਮੱਜਾ. ਸੰਗ੍ਯਾ- ਹੱਡੀਆਂ ਦਾ ਗੁੱਦਾ. ਸ਼ਰੀਰ ਦੀ ਚਿਕਨਾਈ.


Gilbert Elliot, first Earl of Minto ਇਸ ਦਾ ਜਨਮ ਸਨ ੧੭੫੧ ਵਿੱਚ ਸਕਾਟਲੈਂਡ ਹੋਇਆ. ਸਨ ੧੭੭੬ ਵਿੱਚ ਇਹ ਇੰਗਲੈਂਡ ਦੀ ਨੀਤਿਸਭਾ ਦਾ ਮੈਂਬਰ ਬਣਿਆ ਈਸ੍ਟ ਇੰਡੀਆ ਕੰਪਨੀ ਦੇ "ਬੋਰਡ ਆਫ ਕਾਂਟ੍ਰੋਲ" ਦਾ ਪ੍ਰਧਾਨ ਹੋਇਆ. ਸਨ ੧੮੦੭- ੧੩ ਵਿੱਚ ਇਹ ਹਿੰਦੁਸਤਾਨ ਦਾ ਮੁਲਕੀ ਲਾਟ (ਗਵਰਨਰ ਜਨਰਲ) ਰਿਹਾ. ਇਸੇ ਨੇ ਸਰ ਚਾਰਲਸ ਮੈਟਕਾਫ ਨੂੰ ਮਹਾਰਾਜਾ ਰਣਜੀਤਸਿੰਘ ਪਾਸ ਸਿੱਖ ਅਤੇ ਅੰਗ੍ਰੇਜ਼ੀ ਰਾਜ ਦਾ ਸੰਧੀਪਤ੍ਰ ਲਿਖਾਣ ਲਈ ਭੇਜਿਆ ਸੀ, ਫੂਲਕੀਆਂ ਰਿਆਸਤਾਂ ਇਸੇ ਦੇ ਅਹਿਦ ਵਿੱਚ ਅੰਗ੍ਰੇਜ਼ੀ ਸਰਕਾਰ ਦੀ ਰਖ੍ਯਾ ਵਿੱਚ (੨੫ ਅਪ੍ਰੈਲ ਸਨ ੧੮੦੯ ਨੂੰ) ਆਈਆਂ. ੨੧. ਜੂਨ ਸਨ ੧੮੧੪ ਨੂੰ ਇਸ ਦਾ ਦੇਹਾਂਤ ਇੰਗਲੈਂਡ ਹੋਇਆ. ਇਸ ਦਾ ਪੋਤਾ ਲਾਰਡ ਮਿੰਟੋ ਭੀ ਹਿੰਦੁਸਤਾਨ ਦਾ ਮੁਲਕੀ ਲਾਟ ਸਨ ੧੯੦੫- ੧੦ ਵਿੱਚ ਰਿਹਾ ਹੈ.


ਸੰਗ੍ਯਾ- ਥਮਲਾ. ਸ੍‌ਤੰਭ. ਸ੍‍ਤੂਨ। ੨. ਬੁਰਜ. ਮਸੀਤ ਆਦਿ ਦਾ ਮੀਨਾਰ. "ਮਸੀਤ ਦੇ ਮਿੰਥਰ ਨਾਲ ਸਮਾਧਿ ਲਾਇ ਬੈਠਾ." (ਜਸਭਾਮ)


ਅ਼. [مِنت] ਮਿੱਨਤ. ਸੰਗ੍ਯਾ- ਇਹਸਾਨ। ੨. ਬੇਨਤੀ. ਪ੍ਰਾਰਥਨਾ. "ਕਰਿ ਮਿੰਨਤਿ ਲਗਿ ਪਾਵਉ." (ਧਨਾ ਨਾਮਦੇਵ)