ਮਿਤ੍ਰਤਾ ਵਾਲਾ. "ਦਯੁ ਗੁਸਾਈ ਮੀਤੁਲਾ." (ਗਉ ਮਃ ੫)
ਸੰ. ਸੰਗ੍ਯਾ- ਮੱਛ. ਮੱਛੀ. ਮਤਸ੍ਯ. ਮਤਸ੍ਯਾ. "ਜਿਉ ਮੀਨ ਜਲ ਸਿਉ ਹੇਤ." (ਬਿਲਾ ਅਃ ਮਃ ੫)#"ਤੁਮ ਜਲਨਿਧਿ, ਹਮ ਮੀਨ ਤੁਮਾਰੇ." (ਕਲਿ ਮਃ ੪) ੨. ਬਾਰਵੀਂ ਰਾਸ਼ਿ। ੩. ਮੱਛ ਅਵਤਾਰ। ੪. ਮਤਸ੍ਯੋਦਰੀ ਲਈ ਭੀ ਮੀਨ ਸ਼ਬਦ ਆਇਆ ਹੈ. "ਬ੍ਰਹਮ ਕਮਲਪੁਤੁ ਮੀਨ ਬਿਆਸਾ." (ਕਾਨ ਅਃ ਮਃ ੪) ਦੇਖੋ, ਮਤਸ੍ਯੋਦਰੀ.
ਮਤਸ੍ਯੋਦਰੀ ਦਾ ਪੁਤ੍ਰ ਵ੍ਯਾਸਦੇਵ. ਦੇਖੋ, ਮੀਨ ੪। ੨. ਮਤ੍ਸ੍ਯੇਂਦ੍ਰਨਾਥ. ਦੇਖੋ, ਮਛੇਂਦ੍ਰਨਾਥ.
ਮੱਛੀ ਹੈ. ਦੇਖੋ, ਸੈ ੩.
nan
ਮੀਨਕੇਤੁ (ਕਾਮ) ਦਾ ਆਯੁਧ (ਸ਼ਸਤ੍ਰ), ਤੀਰ. (ਸਨਾਮਾ)
ਮਕਰ ਦਾ ਨਿਸ਼ਾਨ ਹੈ ਜਿਸ ਦੇ ਝੰਡੇ ਪੁਰ, ਕਾਮਦੇਵ. ਮਕਰਕੇਤੁ. ਮਨਮਥ. ਅਨੰਗ.
ਕੇਤੁ (ਨਿਸ਼ਾਨ) ਪੁਰ ਲਾਈ ਮੱਛ ਦੀ ਅੱਖ ਦਾ ਵੈਰੀ, ਤੀਰ. (ਸਨਾਮਾ) ਅਰਜੁਨ ਨੇ ਦ੍ਰੌਪਦੀ ਵਿਆਹੁਣ ਸਮੇਂ ਮੱਛੀ ਦੀ ਅੱਖ ਤੀਰ ਨਾਲ ਵਿੰਨ੍ਹੀ ਸੀ.
nan
ਮੱਛ ਦਾ ਹੈ ਸ਼ਰੀਰ ਜਿਸ ਦਾ, ਮੱਛ ਅਵਤਾਰ. "ਖਗਤਨ ਮੀਨਤਨ ਮ੍ਰਿਗਤਨ ਬਰਾਹਤਨ." (ਮਲਾ ਮਃ ੫) ੨. ਮੀਨ ਦਾ ਤਨਯ (ਪੁਤ੍ਰ), ਮਛੇਂਦ੍ਰਨਾਥ। ੩. ਦੇਖੋ, ਮੀਨਸੁਤ.
ਸੰਗ੍ਯਾ- ਮਕਰ ਦਾ ਨਿਸ਼ਾਨ ਹੈ ਜਿਸ ਦੇ ਝੰਡੇ ਪੁਰ, ਕਾਮ. ਮੀਨਕੇਤੁ. ਮਕਰਧ੍ਵਜ.