ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭਾਰਤ ਦੇ ਉੱਤਰ ਇੱਕ ਸ੍ਵਤੰਤ੍ਰ ਹਿੰਦੂ ਪਹਾੜੀ ਰਾਜ, ਜਿਸ ਦੇ ਉੱਤਰ ਤਿੱਬਤ, ਪੂਰਵ ਸਿਕਿਮ ਰਾਜ੍ਯ ਅਤੇ ਦਾਰਜਿਲਿੰਗ, ਦੱਖਣ ਬੰਗਾਲ ਦੇ ਯੂ. ਪੀ. ਦਾ ਇ਼ਲਾਕਾ. , ਪੱਛਮ ਕਮਾਊਂ ਅਤੇ ਕਾਲੀ ਨਦੀ ਹੈ. ਇਹ ਗ਼ੋਰਖਿਆਂ ਦੀ ਮਾਤ੍ਰਿਭੂਮਿ ਹੈ. ਇਸ ਦਾ ਰਕਬਾ ੫੪, ੦੦੦ ਵਰਗਮੀਲ ਅਤੇ ਆਬਾਦੀ ੫੦੦੦੦੦੦ ਹੈ. ਨੇਪਾਲ ਦੀ ਰਾਜਧਾਨੀ ਦਾ ਨਾਮ ਕਾਠਮਾਂਡੂ (Khatmandu) ਹੈ, ਜਿਸ ਦੀ ਸਮੁੰਦਰ ਤੋਂ ਬਲੰਦੀ ੨੬੪੬ ਫੁਟ ਹੈ.


ਫ਼ਾ. [نیفہ] ਸੰਗ੍ਯਾ- ਪਜਾਮੇ ਆਦਿ ਵਸਤ੍ਰਾਂ ਵਿੱਚ ਨਾਲੇ (ਇਜ਼ਾਰਬੰਦ) ਪਾਉਣ ਦਾ ਥਾਂ.


ਫ਼ਾ. [نائِب] ਨਾਯਬ. ਸੰਗਯਾ- ਕਾਰਜ ਵਿੱਚ ਸਹਾਇਤਾ ਦੇਣਵਾਲਾ ਰਾਜੇ ਦਾ ਨਾਇਬ. ਮੰਤ੍ਰੀ. "ਕਾਮ ਨੇਬ ਸਦਿ ਪੁਛੀਐ." (ਵਾਰ ਆਸਾ) "ਕਿਆ ਲਸਕਰ ਕਿਆ ਨੇਬ ਖਵਾਸੀ." (ਵਾਰ ਮਾਝ ਮਃ ੧) ੨. ਪੰਜਾਬ ਵਿੱਚ ਨੇਬ ਸ਼ਬਦ ਕਲਾਲ ਵਾਸਤੇ ਵਰਤਦੇ ਹਨ ਅਰ ਇਸ ਦਾ ਮੂਲ ਨਯ- ਆਬ (ਨਲਕੀ ਨਾਲ ਪਾਣੀ ਖਿੱਚਣ ਵਾਲਾ) ਦਸਦੇ ਹਨ। ੩. ਚੋਬਦਾਰ ਲਈ ਭੀ ਨੇਬ ਸ਼ਬਦ ਆਉਂਦਾ ਹੈ. ਇਸ ਦਾ ਮੂਲ ਨਯ (ਲੈ ਜਾਣਾ) ਹੈ. ਚੋਬਦਾਰ ਅੱਗੇ ਹੋਕੇ ਆਪਣੇ ਪਿੱਛੇ ਲੋਕਾਂ ਨੂੰ ਰਾਜਸਭਾ ਵਿੱਚ ਲੈ ਜਾਂਦਾ ਹੈ.


ਨਾਯਬ ਅਤੇ ਅਰਜਬੇਗੀ. ਚੋਬਦਾਰ ਅਤੇ ਅਰਜ਼ਗੁਜ਼ਾਰ. ਦੇਖੋ, ਖਵਾਸ.


ਸੰਗ੍ਯਾ- ਨਾਯਬੀ. ਨਾਯਬ ਦਾ ਅਹੁਦਾ। ੨. ਚੋਬਦਾਰ. ਪੁਰੋਗਮ, ਲੈਜਾਣ ਵਾਲਾ ਕਰਮਚਾਰੀ. "ਨੇਬੀ ਮਹਤਾ ਸਗਲ ਬੁਲਾਏ." (ਚਰਿਤ੍ਰ ੩੨੬)


ਦੇਖੋ, ਨੇਬ.