nan
ਸੰਗ੍ਯਾ- ਇੱਕ ਪ੍ਰਕਾਰ ਦਾ ਤੀਰ, ਜਿਸ ਦੀ ਮੁਖੀ ਮੱਛੀ ਜੇਹੀ ਹੁੰਦੀ ਹੈ. "ਤੁੱਕੇ ਮੀਨਮੁਖ ਪਰ ਧਾਰ." (ਗੁਪ੍ਰਸੂ)
ਮੀਨ ਅਤੇ ਮੇਗ ਰਾਸ਼ਿ, ਭਾਵ- ਗਣਿਤ. ਜ੍ਯੋਤਿਸ ਦਾ ਹਿਸਾਬ. ਜਨਮਕੁੰਡਲੀ ਅਤੇ ਗ੍ਰਹ ਰਾਸਿ ਦਾ ਵਿਚਾਰ. "ਮੀਨ ਮੇਖ ਤਜ ਚਲੋ ਸੰਗ ਮਮ." (ਸਲੋਹ)
nan
ਮੱਛੀ ਦਾ ਵੈਰੀ ਦੁਧੀਰਾ. "ਮੀਨਨ ਕੇ ਰਿਪੁ ਜ੍ਯੋਂ ਥਹਰਾਨੇ." (ਚੰਡੀ ੧) ੨. ਧੀਵਰ. ਮਾਹੀਗੀਰ.
ਦੇਖੋ, ਮੀਣਾ। ੨. ਅ਼. [مِنٰے] ਮੱਕੇ ਤੋਂ ਤਿੰਨ ਮੀਲ ਦੇ ਫਾਸਲੇ ਪੁਰ ਇੱਕ ਪਹਾੜੀ ਟਿੱਬਾ, ਜਿੱਥੇ ਆਦਮ ਦੀ ਕ਼ਬਰ ਹੈ, ਦੇਖੋ, ਹੱਜ। ੩. ਫ਼ਾ. [مینا] ਨੀਲਾ ਪੱਥਰ. ਇਸ ਪੱਥਰ ਨੂੰ ਸੋਨੇ ਆਦਿ ਪੁਰ ਚੜ੍ਹਾਕੇ ਅਨੇਕ ਪ੍ਰਕਾਰ ਦੇ ਬੇਲ ਬੂਟੇ ਅਤੇ ਤਸਵੀਰਾਂ ਬਣਾਈਆਂ ਜਾਂਦੀਆਂ ਹਨ. ਦੇਖੋ, ਮੀਨਾਕਾਰੀ। ੪. ਮੀਨ. ਮੱਛੀ. ਮੀਨ ਦਾ ਬਹੁਵਚਨ. "ਮੀਨਾ ਜਲਹੀਨ." (ਆਸਾ ਮਃ ੫)
nan
ਸੰਗ੍ਯਾ- ਸੋਨੇ ਆਦਿ ਧਾਤੁ ਪੁਰ ਮੀਨਾ ਕਰਨ ਦੀ ਕ੍ਰਿਯਾ. ਦੇਖੋ, ਮੀਨਾ ੩.
nan
ਉਹ ਵਪਾਰ ਦਾ ਥਾਂ. ਜਿੱਥੇ ਮੀਨਾ ਹੋਏ ਸਾਮਾਨ ਵੇਚਣ ਲਈ ਰੱਖੇ ਜਾਣ. ਦੇਖੋ, ਮੀਨਾਕਾਰੀ ਅਤੇ ਮੀਨਾ ੩। ੨. ਤਾਤਾਰ ਦੇ ਰਿਵਾਜ ਅਨੁਸਾਰ, ਮੁਗਲ ਬਾਦਸ਼ਾਹਾਂ ਦਾ ਭਾਰਤ ਵਿੱਚ ਲਿਆਂਦਾ ਇੱਕ ਵਪਾਰ. ਸ਼ਾਹੀਮਹਿਲਾਂ ਵਿੱਚ ਅਹਿਲਕਾਰਾਂ, ਅਮੀਰਾਂ ਅਤੇ ਸੌਦਾਗਰਾਂ ਦੀਆਂ ਔਰਤਾਂ ਜਮਾਂ ਹੁੰਦੀਆਂ ਅਤੇ ਅਨੇਕ ਵਸਤਾਂ ਦਾ ਬਾਜ਼ਾਰ ਲਗਦਾ, ਜਿਸ ਵਿੱਚ ਖਰੀਦ ਫਰੋਖ਼ਤ ਹੁੰਦੀ. ਭਾਵੇਂ ਇਸ ਬਾਜ਼ਾਰ ਵਿੱਚ ਕੇਵਲ ਇਸਤ੍ਰੀਆਂ ਨੂੰ ਹੀ ਜਾਣ ਦੀ ਆਗ੍ਯਾ ਸੀ. ਪਰ ਕਈ ਕੁਕਰਮੀ ਬਾਦਸ਼ਾਹ ਇਸ ਨਿਯਮ ਨੂੰ ਭੰਗ ਕਰ ਦਿੰਦੇ ਸਨ.
ਅ਼. [مِنار] ਸੰਗ੍ਯਾ- ਨੂਰ ਦਾ ਥਾਂ. ਉੱਚਾ ਬੁਰਜ, ਜਿਸ ਪੁਰ ਰੌਸ਼ਨੀ ਰੱਖੀ ਜਾਵੇ. ਦੇਖੋ, ਮਨਾਰ.
ਮੱਛੀ. ਮੱਛ. "ਮੀਨੁ ਬਿਛੋਹਾ ਨ ਸਹੈ ਜਲ." (ਕੇਦਾ ਮਃ ੫)