ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਨੇੜਾ. ਸਮੀਪਤਾ. "ਨੇਰਉ ਪਾਇਓ ਤਾਹ." (ਗਉ ਬਾਵਨ ਕਬੀਰ) ੨. ਕ੍ਰਿ. ਵਿ- ਕੋਲੇ. ਪਾਸ. "ਘਟਿ ਘਟਿ ਅੰਤਰਿ ਵਰਤੈ ਨੇਰਾ." (ਮਾਝ ਮਃ ੫) ੩. ਵਿ- ਨਿੱਕੈ. ਛੋਟਾ. "ਜਹ ਆਪਨ ਊਚ, ਅਪਨਆਪਿ ਨੇਰਾ." (ਸੁਖਮਨੀ)


ਕ੍ਰਿ. ਵਿ- ਕੋਲੇ. ਨੇੜੇ. "ਕੋਟਿ ਬਿਘਨ ਨਹਿ ਆਵਹਿ ਨੇਰਿ." (ਰਾਮ ਮਃ ੫) "ਕਾਲ ਨੇਰੈ ਆਇਆ." (ਬਿਲਾ ਮਃ ੫)


ਫ਼ਾ. [چِلغوزہ] ਚਿਲਗ਼ੋਜ਼ਾ. ਨਿਉਜਾ. ਚੀਲ੍ਹ ਦੇ ਫਲ ਵਿੱਚੋਂ ਨਿਕਲਿਆ ਇੱਕ ਪ੍ਰਕਾਰ ਦਾ ਮੇਵਾ. Ediblepine. ਇਸ ਦੀ ਤਾਸੀਰ ਗਰਮ ਤਰ ਹੈ.


ਘੋੜੇ ਦੇ ਗਿੱਟੇ ਵਿੱਚ ਹੋਇਆ ਜ਼ਖ਼ਮ, ਜੋ ਗਿੱਟੇ ਭਿੜਨ ਤੋਂ ਹੁੰਦਾ ਹੈ। ੨. ਸੰ. ਨੂਪੁਰ. ਸੰਗ੍ਯਾ- ਝਾਂਜਰ "ਪਗ ਨੇਵਰ ਛਨਕ ਛਨਹਰੀ." (ਗੌਂਡ ਕਬੀਰ)


ਦੇਖੋ, ਨਿਉਲਾ.