ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕਾਂਡ. ਟਾਹਣਾ. ਦੇਖੋ, ਡਾਲ ੩. "ਡਾਲਾ ਸਿਉ ਪੇਡਾ ਗਟਕਾਵਹਿ." (ਆਸਾ ਕਬੀਰ) ੨. ਪਾਇਆ. ਘੱਤਿਆ. ਦੇਖੋ, ਡਾਲਨਾ.


ਪਾਈ. ਘੱਤੀ. ਡਾਲਨਾ। ੨. ਸੰਗ੍ਯਾ- ਸ਼ਾਖ਼ਾ. ਟਾਹਣੀ. ਦੇਖੋ, ਡਾਲ ੩. "ਮਲਿ ਤਖਤ ਬੈਠਾ ਸੈ ਡਾਲੀ." (ਵਾਰ ਰਾਮ ੩) ਗੁਰੂ ਨਾਨਕ ਦਾ ਤਖਤ ਜਿਸ ਦੀਆਂ ਸੈਂਕੜੇ ਸ਼ਾਖਾਂ ਹਨ. ਮੱਲ ਬੈਠਾ. "ਡਾਲੀ ਲਾਗੇ ਤਿਨੀ ਜਨਮੁ ਗਵਾਇਆ." (ਮਾਰੂ ਸੋਲਹੇ ਮਃ ੩) ਕਰਤਾਰ ਮੂਲ, ਅਤੇ ਦੇਵੀ ਦੇਵਤਾ ਡਾਲੀਰੂਪ ਹਨ. ੩. ਫਲ ਫੁੱਲ ਆਦਿ ਨਾਲ ਸਜਾਈ ਹੋਈ ਟੋਕਰੀ, ਜੋ ਕਿਸੇ ਮਹਾਨਪੁਰੁਸ ਅਥਵਾ ਮਿਤ੍ਰ ਨੂੰ ਅਰਪਨ ਕਰੀਦੀ ਹੈ. "ਮਾਲੀ ਰਚ ਡਾਲੀ ਕੋ ਲ੍ਯਾਏ." (ਗੁਪ੍ਰਸੂ)


ਦੇਖੋ, ਡਵਰ। ੨. ਦੇਖੋ, ਡਾਵਰਾ.


ਦੇਖੋ, ਡਮਰੂ. ਡੌਰੂ.


ਸੰਗ੍ਯਾ- ਡਾਉਲਾ. ਨਿਆਰੀਆ. ਦੇਖੋ, ਡਾਉਲਾ. "ਚੁਣ ਚੁਣ ਝਾੜਉਂ ਕੱਢੀਅਨ, ਰੇਤ ਵਿਚਹੁ ਸੁਇਨਾ ਡਾਵਲੇ." (ਚੰਡੀ ੩)


ਡਿੰਗ. ਸੰਗ੍ਯਾ- ਪੁਤ੍ਰ. ਬਾਲਕ. ਬਾਲਕੀ. "ਕੁਲਾਲੁ ਬ੍ਰਹਮਾ ਚਤੁਰਮੁਖ ਡਾਂਵੜਾ." (ਮਲਾ ਨਾਮਦੇਵ) ਬਾਲਕ ਚਤੁਰਮੁਖ ਬ੍ਰਹਮਾ ਭਾਂਡੇ ਘੜਨ ਵਾਲਾ.


ਵਿ- ਧਾਵਨ ਅਤੇ ਦੌਲਨ ਵਾਲਾ. ਡਗਮਗਾਉਂਦਾ. ਚੰਚਲ. ਥਿੜਕਿਆ ਹੋਇਆ.