ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਨਵੀਨ ਚੰਦ੍ਰਮਾ. ਚਾਨਣੇ ਪੱਖ ਦੀ ਦੂਜ ਦਾ ਚੰਦ.


ਵਿ- ਨਵੇਂ ਚੰਦ ਦਾ। ੨. ਚਾਨਣੇ ਪੱਖ ਦਾ ਉਹ ਵਾਰ, ਜੋ ਪਹਿਲਾਂ ਆਵੇ.


ਫ਼ਾ. [نوَجوان] ਵਿ- ਚੜ੍ਹਦੀ ਜੁਆਨੀ (ਯੌਵਨ) ਵਾਲਾ. ਤਰੁਣ.


ਭਾਈ ਸੰਤੋਖਸਿੰਘ ਜੀ ਦੇ ਲੇਖ ਅਨੁਸਾਰ ਗੁਰੂ ਗੋਬਿੰਦਸਿੰਘ ਸਾਹਿਬ ਮਾਲਵੇ ਵਿੱਚ ਵਿਚਰਦੇ ਇੱਥੇ ਆਏ, ਪਰ ਇਸ ਥਾਂ ਦੇ ਵਸਨੀਕਾਂ ਨੇ ਸਤਿਗੁਰੂ ਨੂੰ ਡੇਰਾ ਕਰਨੋਂ ਵਰਜਿਆ. ਗੁਰੂ ਸਾਹਿਬ ਘੋੜੇ ਤੇ ਸਵਾਰ ਹੋਏ ਹੀ ਟਾਲ੍ਹੀਆਂ ਫੱਤੂ ਸੰਮੂਕੀਆਂ ਨੂੰ ਚਲੇਗਏ. "ਨੌਥੇਹੇ ਜਬ ਸ੍ਰੀ ਪ੍ਰਭੁ ਗਏ। ਤਹਿਂ ਕੇ ਨਰ ਗਣ ਆਵਤ ਭਏ। ਹਾਥ ਜੋਰ ਤਿਨ ਅਰਜ ਗੁਜਾਰੀ। ਆਪ ਚਮੂ ਹਜਰਤ ਕੀ ਮਾਰੀ। ਇਸ ਥਲ ਕੀ ਜੈ ਨਹੀ ਮੁਕਾਮੂ। ਉਤਰੋ ਜਾਇ ਆਗਲੇ ਗ੍ਰਾਮੁ." (ਗੁਪ੍ਰਸੂ)


ਫ਼ਾ. [نوَد] ਨੂਦ. ਵਿ- ਪ੍ਯਾਰਾ ਪੁਤ੍ਰ। ੨. ਨਵਦ. ਨੱਵੇ. ਨਵਤਿ. ਦਸ ਘੱਟ ਸੌ- ੯੦.


ਦੇਖੋ, ਨਉ ਦੁਆਰ ਅਤੇ ਨਵਦ੍ਵਾਰ.


ਦੇਖੋ, ਨਵਧਾ। ੨. ਰਿਆਸਤ ਪਟਿਆਲੇ ਦਾ ਦਿਵਾਨ ਮਿੱਸਰ ਨੌਧਾ, ਜੋ ਰਾਜਾ ਸਾਹਿਬਸਿੰਘ ਅਤੇ ਰਾਣੀ ਸਾਹਿਬਾਂ ਆਸਕੌਰ ਦੀ ਅਮਲਦਾਰੀ ਵਿੱਚ ਰਾਜ ਦਾ ਉੱਤਮ ਪ੍ਰਬੰਧ ਕਰਦਾ ਰਿਹਾ.