ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُشنٰے] ਮੁਸੁੰਨਾ. ਸੰਗ੍ਯਾ- ਸ਼ਨਿਯ (ਦੁਹਰਾ ਹੋਣਾ) ਦਾ ਭਾਵ। ੨. ਦੂਜੀ ਵਾਰ ਲਿਖਿਆ ਹੋਇਆ ਲੇਖ. ਨਕ਼ਲ. ਕਾਪੀ.


ਅ਼. [مُصنِّف] ਮੁਸੁੱਨਿਫ਼. ਸੰਗ੍ਯਾ- ਸਿਨਫ਼ (ਪ੍ਰਕਾਰ) ਰਚਣ ਵਾਲਾ. ਗ੍ਰੰਥਕਰਤਾ. ਕਵਿ.


ਕ਼ੁਰਾਨ. ਦੇਖੋ, ਮੁਸਹਫ ੨. "ਆਪ ਮੁਸਫ ਬਾਚਤ ਭਈ." (ਚਰਿਤ੍ਰ ੪੬)


ਅ਼. [مُصفّا] ਮੁਸੁੱਫ਼ਾ. ਵਿ- ਸਫ਼ਾ (ਨਿਰਮਲਤਾ) ਸਹਿਤ.


ਲਹੂ ਨੂੰ ਸਾਫ ਕਰਨ ਵਾਲੀ ਦਵਾ.


ਸੰਗ੍ਯਾ- ਮੁਨਿਸਫੀ. ਇਨਸਾਫ (ਨ੍ਯਾਯ) ਕਰਨ ਦੀ ਕ੍ਰਿਯਾ. "ਮੁਸਫੀ ਏਹ ਕਰੇਇ." (ਵਾਰ ਆਸਾ)


ਦੇਖੋ, ਮੁਸਵਦਾ.


ਅ਼. [مُصمّم] ਮੁਸੁੱਮਮ. ਵਿ- ਸਮ (ਬੋਲਾਪਨ) ਸਹਿਤ। ੨. ਜੋ ਕਿਸੇ ਦੀ ਨਹੀਂ ਸੁਣਦਾ ਅਤੇ ਆਪਣੇ ਇਰਾਦੇ ਤੇ ਪੱਕਾ ਹੈ। ੩. ਪੱਕਾ. ਦ੍ਰਿੜ੍ਹ.