ਵਿ- ਅਛੂਤ. ਜੋ ਛੁਹਣ ਯੋਗ੍ਯ ਨਹੀਂ "ਤਾਸ ਕੀ ਜਾਤਿ ਆਛੋਪ ਛੀਪਾ." (ਮਲਾ ਰਵਦਾਸ)#੨. ਦੇਖੋ, ਅਛੁਪ ਅਤੇ ਛੁਪ.
ਸੰ. ਅਦ੍ਯ- ਕ੍ਰਿ. ਵਿ- ਅੱਜ. ਇਸ ਦਿਨ. "ਆਜ ਹਮਾਰੈ ਮੰਗਲਚਾਰ." (ਬਸੰ ਮਃ ੫) ੨. ਸੰ. ਆਜ. ਸੰਗ੍ਯਾ- ਅਜਾ (ਬਕਰੀ) ਦਾ ਘੀ ਅਥਵਾ ਦੁੱਧ। ੩. ਅ਼. ਆਜ. ਹਾਥੀ ਦਾ ਦੰਦ. ਦੰਦ ਖੰਡ.
ਦੇਖੋ, ਆਜਿਜ.
ਅ਼. [اعظم] ਅਅ਼ਜਮ. ਵਿ- ਬਹੁਤ ਹੀ ਵਡਾ. ਮਹਤ.
[اعظم شاہ] ਅਅ਼ਜਮ ਸ਼ਾਹ. ਬਾਨੂ ਬੇਗਮ ਦੇ ਉਦਰ ਤੋਂ ਔਰੰਗਜ਼ੇਬ ਦਾ ਤੀਜਾ ਪੁਤਰ, ਜਿਸ ਦਾ ਸਿੱਖ ਇਤਿਹਾਸ ਵਿੱਚ ਨਾਉਂ "ਤਾਰਾ ਆਜਮ" ਆਇਆ ਹੈ. ਇਸਦਾ ਜਨਮ ੧੧. ਜੁਲਾਈ ਸਨ ੧੬੫੩ ਨੂੰ ਹੋਇਆ. ਏਹ ਆਪਣੇ ਵਡੇ ਭਾਈ ਬਹਾਦੁਰ ਸ਼ਾਹ ਨਾਲ ਆਗਰੇ ਪਾਸ ਜਾਜੂ ਅਥਵਾ ਜਜੋਵਾਨ ਦੇ ਮੈਦਾਨ ਵਿੱਚ ਲੜਦਾ ਹੋਇਆ ੮. ਜੂਨ ਸਨ ੧੭੦੭ ਨੂੰ ਮੋਇਆ, ਭਾਈ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਦਸ਼ਮੇਸ਼ ਦੇ ਤੀਰ ਨਾਲ ਇਸ ਦੀ ਸਮਾਪਤੀ ਹੋਈ. ਦੇਖੋ, ਤਾਰਾ ਆਜਮ.
ਫ਼ਾ. [آزمائیش] ਸੰਗ੍ਯਾ- ਪਰੀਖ੍ਯਾ. ਇਮਤਹਾਨ. ਪਰਖ। ਆਜ਼ਮੂਦਨ ਦਾ ਅਰਥ ਹੈ ਆਜ਼ਮਾਨਾ. ਪਰਖਣਾ. ਇਸੇ ਤੋਂ ਇਹ ਸ਼ਬਦ ਬਣਿਆ ਹੈ.
ਫ਼ਾ. [آزموُدہکار] ਵਿ- ਤਜਰਬੇਕਾਰ. ਹੋਸ਼ਿਆਰ.
ਫ਼ਾ. [آزموُدن] ਕ੍ਰਿ- ਆਜ਼ਮਾਨਾ. ਪਰਖਨਾ. ਪ੍ਰੀਖ੍ਯਾ ਕਰਨੀ.
ਦੇਖੋ, ਅਜਾਣ.