ਬੀਨਨਾ (ਚੁਗਣਾ) ਕਰਾਵੈ. ਦੇਖੋ, ਕੂਰਨ
ਵ੍ਯ- ਵਿਨਾ. ਰਹਿਤ. ਬਗੈਰ.
ਸੰ. ਵਿਨੀਤ. ਵਿ- ਵਿਨਯ (ਨੰਮ੍ਰਤਾ) ਵਾਲਾ ਹਲੀਮ "ਬਨਿਕ ਧਨੀ ਕ੍ਰਿਤ ਬਨਜ ਬਿਨੀਤਾ." (ਨਾਪ੍ਰ) ੨. ਸ਼ਿਕ੍ਸ਼ਾਯੁਕ੍ਤ. ਜਿਸ ਨੇ ਸਿਖ੍ਯਾ ਪਾਈ ਹੈ.
ਵਿ- ਵਿਨੀਤ ਹੋਇਆ. ਵਿਨਯ ਵਾਲਾ. ਝੁਕਿਆ ਹੋਇਆ. ਨੰਮ੍ਰ। ੭. ਦੇਖੋ, ਧ੍ਰੁਵ.
ਵ੍ਯ- ਬਿਨਾ. ਰਹਿਤ. ਬਗੈਰ. "ਬਿਨੁ ਨਾਵੈ ਪੈਨਣੁ ਖਾਣੁ ਸਭਿ ਬਾਦਿ ਹੈ." (ਮਃ ੩. ਵਾਰ ਸੋਰ)
ਅਸਥਾਨ ਰਹਿਤ, ਜਿਸ ਲਈ ਠਹਿਰਨ ਦਾ ਕੋਈ ਠਿਕਾਣਾ ਨਹੀਂ ਸੀ. "ਬਿਨੁ ਠਾਹਰ ਨਗਰੁ ਬਸਾਇਆ."
ਵਿਨਾਪਗਾ. ਜਿਸ ਥਾਂ ਆਪਗਾ (ਨਦੀ) ਸਿੰਜਦੀ ਨਹੀਂ, ਮਰੁਭੂਮਿ. ਮਾਰੂ. "ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁਪਗਾ ਵਰਸਤ ਫਿਰਾਹੀ." (ਗਉ ਮਃ ੩) ਧਰਤੀ ਵਿਚੋਂ ਖੂਹ ਦਾ ਪਾਣੀ ਕੱਢਣਾ, ਵਿਦ੍ਯਾ ਅਭ੍ਯਾਸ ਦ੍ਵਾਰਾ ਗ੍ਯਾਨ ਪ੍ਰਾਪਤ ਕਰਨਾ ਹੈ. ਗਿਆਨੀ ਹੀਨ ਅਤੇ ਹਿੰਦੂਮਤ ਅਨੁਸਾਰ ਸ਼ੂਦ੍ਰ ਆਦਿ ਨੀਚ ਮਰੁਭੂਮਿ ਹਨ, ਜੋ ਦ੍ਵਿਜਾਂ ਤੋਂ ਵਿਦ੍ਯਾਰੂਪ ਜਲ ਦਾ ਅਧਿਕਾਰ ਨਹੀਂ ਰਖਦੇ, ਸਤਿਗੁਰੂ ਮੇਘ ਹੈ, ਜੋ ਮਾਰੂ ਨੂੰ ਆਪਣੇ ਉਪਦੇਸ਼ ਜਲ ਨਾਲ ਸਿੰਜਦਾ ਹੈ.
ਦੇਖੋ, ਬਿਨਉ ਅਤੇ ਬਿਨਯ.
nan
nan
ਵਿਨਯਪਾਲ. ਇੱਕ ਰਾਜਪੂਤ ਰਾਜਾ, ਜਿਸ ਨੇ ਭਟਿੰਡੇ ਦਾ ਕਿਲਾ ਬਣਾਇਆ. ਦੇਖੋ, ਭਟਿੰਡਾ.