ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿਭਵ. ਸੰਗ੍ਯਾ- ਧਨ. ਦੌਲਤ। ੨. ਐਸ਼੍ਵਰਯ. ਵਿਭੂਤਿ। ੩. ਮੋਕ੍ਸ਼੍‍ ਮੁਕਤਿ। ੪. ਵਿਹਿਨਾ ਭਉ. ਨਿਰਭੈ. "ਆਪਨ ਬਿਭਉ ਆਪ ਹੀ ਜਰਨਾ." (ਬਿਲਾ ਮਃ ੫) ਆਪ ਹੀ ਭੈ ਬਿਨਾ ਹੈ, ਆਪ ਹੀ ਦੰਡ ਸਹਾਰਨ ਵਾਲਾ ਹੈ.


ਸੰ. ਵ੍ਯਭਿਚਾਰੀ. ਸੰਗ੍ਯਾ- ਨਿੰਦਿਤ (ਬੁਰਾ) ਆਚਾਰ (ਚਲਨ). ੨. ਪਰਪੁਰਖ ਅਥਵਾ ਪਰਇਸਤ੍ਰੀ ਗਮਨ। ੩. ਨ੍ਯਾਯ ਅਨੁਸਾਰ ਹੇਤੁ ਦਾ ਇੱਕ ਦੋਸ. ਸੰ. व्यभिचारिन्- ਵ੍ਯਭਿਚਾਰੀ. ਵਿ- ਕੁਕਰਮੀ. ਬੁਰੇ ਚਾਲ ਚਲਨ ਵਾਲਾ। ੨. ਪਰ ਇਸਤ੍ਰੀ ਗਾਮੀ। ੩. ਵ੍ਯਭਿਚਾਰ ਦੋਸ ਵਾਲਾ ਹੇਤੁ.


ਦੇਖੋ, ਵਿਭ੍ਰਮ.


ਵ੍ਯਾਕੁਲ. ਦੇਖੋ, ਵਿਹ੍ਵਲ.


ਸੰ. ਵਿਭਾ. ਸੰਗ੍ਯਾ- ਕਿਰਣ। ੨. ਰੌਸ਼ਨੀ. ਚਮਕ.


ਸੰ. ਵਿਭਾਸ ਸੰਗ੍ਯਾ- ਚਮਕ. ਪ੍ਰਕਾਸ਼ "ਜਨੁ ਰਾਤਿ ਕੇ ਦੂਰਿ ਬਿਭਾਸ ਦਸੋ ਦਿਸ." (ਚੰਡੀ ੧) ੨. ਸ਼ੋਭਾ। ੩. ਇੱਕ ਤੀਰਥ, ਜਿਸ ਦਾ ਨਾਮ ਪ੍ਰਭਾਸ ਭੀ ਹੈ, ਦੇਖੋ, ਸੋਮਨਾਥ। ੪. ਇੱਕ ਰਾਗ, ਜੋ ਭੈਰਵ ਨਾਟ ਦਾ ਔੜਵ ਹੈ. ਸੜਜ ਗਾਂਧਾਰ ਅਤੇ ਪੰਚਮ ਸ਼ੁੱਧ, ਧੈਵਤ ਅਤੇ ਰਿਸਭ ਕੋਮਲ ਹਨ. ਵਾਦੀ ਧੈਵਤ ਅਤੇ ਗਾਂਧਾਰ ਸੰਵਾਦੀ ਹੈ. ਮੱਧਮ ਅਤੇ ਨਿਸਾਦ ਵਰਜਿਤ ਹਨ. ਗਾਉਣ ਦਾ ਸਮਾਂ ਅਮ੍ਰਿਤ ਵੇਲਾ ਹੈ.#ਆਰੋਹੀ- ਸ ਰਾ ਗ ਪ ਧਾ ਸ.#ਅਵਰੋਹੀ- ਸ ਧਾ ਪ ਗ ਰਾ ਸ.#ਕਈ ਬਿਭਾਸ ਵਿੱਚ ਤੀਵ੍ਰ ਮੱਧਮ ਭੀ ਲਾ ਦਿੰਦੇ ਹਨ. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪ੍ਰਭਾਤੀ ਨਾਲ ਮਿਲਕੇ ਆਇਆ ਹੈ.


ਦੇਖੋ, ਵਿਭਾਕਰ.


ਦੇਖੋ, ਵਿਭਾਗ.


ਦੇਖੋ, ਵਿਭਾਵ.


ਸੰ. ਵਿਭਾਵਰੀ. ਸੰਗ੍ਯਾ- ਰਾਤ. ਰਾਤ੍ਰਿ. ਭਈ ਬਿਭਾਵਰਿ ਗੁਰੂ ਗ੍ਰਿਹ ਅਯੱ." (ਨਾਪ੍ਰ) "ਸੇਵਾ ਕਰੀ ਬਿਭਾਵਰੀ." (ਨਾਪ੍ਰ)