ਫ਼ਾ. [بِماند] ਰਹਿਗਿਆ. ਠਹਿਰਿਆ ਦੇਖੋ, ਮਾਂਦਨ.
ਦੇਖੋ, ਵਿਮੁਖ.
ਸੰ. विमुच्- ਵਿਮੁਚ. ਛੱਡਣਾ, ਤਿਆਗਣਾ. "ਸਰਬ ਪਾਪ ਬਿਮੁਚਤੇ." (ਵਾਰ ਜੈਤ) ਦੇਖੋ, ਮੁਚ੍ ਧਾ.
ਵਿ- ਵਿਮੂਰ੍ਛਿਤ. ਬੇਹੋਸ਼ ਹੋਇਆ. ਮੂਰਛਾ (ਗਸ਼) ਨੂੰ ਪ੍ਰਾਪਤ ਹੋਇਆ. "ਬਿਮੂਛੰਤ ਕੈ ਸਿਸੁਪਾਲ ਗਿਰਾਯੋ." (ਕ੍ਰਿਸਨਾਵ) "ਬਿਮੁੱਛਿਤ ਹ੍ਵੈ ਫਿਰ ਜੁੱਧ ਮਚਾਯੋ." (ਕ੍ਰਿਸਨਾਵ)
ਵਿ- ਵਿਮੋਚਨ ਕੀਤਾ, ਤ੍ਯਾਗਿਆ. "ਤਵ ਭੈ ਬਿਮੁੰਚਿਤ ਸਾਧਸੰਗਮ." (ਸਹਸ ਮਃ ੫)
nan
ਕ੍ਰਿ- ਵਿਮੁੰਡਨ. ਚੰਗੀ ਤਰਾਂ ਮੁੰਨਣਾ. ਬੋਦੀ ਸਮੇਤ ਮੁੰਨਣਾ। ੨. ਵਿਨਾ ਮੁੰਡ (ਸਿਰ) ਕਰਨਾ. "ਮੁੰਡ ਬਿਮੁੰਡਣ." (ਅਕਾਲ) ਮੁੰਡ ਦੈਤ ਨੂੰ ਬਿਨਾ ਸਿਰ ਕਰਨ ਵਾਲੀ.
ਵਿ- ਮੁੰਡ (ਸਿਰ) ਬਿਨਾ. "ਸਤ੍ਰ ਬਿਮੁੰਡਿਤ. ਕੀਨ ਘਨੇ. (ਕ੍ਰਿਸਨਾਵ) ੨. ਚੰਗੀ ਤਰਾਂ ਮੁੰਨਿਆ ਹੋਇਆ.
ਸੰ. ਵਿਮੋਹਨ. ਸੰਗ੍ਯਾ- ਚੰਗੀ ਤਰਾਂ ਗੁਮਰਾਹ ਕਰਨਾ. ਭੁਲੇਖੇ ਵਿੱਚ ਪਾਉਣਾ. "ਪਸੁ ਪੰਖੀ ਬਿਮੋਹਨਰ." (ਸਹਸ ਮਃ ੫) ੨. ਵਸ਼ ਕਰਨਾ.
ਸੰ. ਵਿਮੋਹਿਤ. ਵਿ- ਚੰਗੀ ਤਰਾਂ ਗੁਰਾਹ ਹੋਇਆ. ਭੁਲੇਖੇ ਵਿੱਚ ਪਿਆ. "ਐਸਾ ਦੇਖਿ ਬਿਮੋਹਿਤ ਹੋਏ." (ਆਸਾ ਮਃ ੫) ੨. ਵਸ਼ ਹੋਇਆ. "ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ." (ਆਸਾ ਨਾਮਦੇਵ)
ਸੰ. ਵਿਮੋਚਨ. ਆਜ਼ਾਦ ਕਰਨਾ. ਛੱਡਣਾ. ਦੇਖੋ, ਮੁਚ੍ ਧਾ.
ਵਿ- ਦ੍ਵਿ. ਦੂਜਾ.