ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਿਰਧਿ। ੨. ਵ੍ਰਿੱਧ ਅਵਸ੍‍ਥਾ (ਬੁਢਾਪੇ) ਵਿੱਚ. "ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛ ਬੰਧੁ." (ਬਾਵਨ)


ਸੰ. ਵਿਰਮਣ. ਸੰਗ੍ਯਾ- ਰੁਕਣਾ. ਠਹਿਰਨਾ. "ਸਤਗੁਰੁ ਬਿਰਮ ਰਹੇ ਪਰਦੇਸਾ." (ਗੁਪ੍ਰਸੂ) ੨. ਪ੍ਰਸੰਨ ਹੋਣਾ। ੩. ਕ੍ਰੀੜਾ ਕਰਨੀ। ੪. ਮੋਹਿਤ ਹੋਕੇ ਫਸ ਜਾਣਾ.


ਕ੍ਰਿ- ਵਿਰਮਣ ਕਰਨਾ. ਰੋਕਣਾ. "ਅਧਬੀਚ ਹੀ ਬਾਨਨ ਸੌ ਬਿਰਮਾਯੋ." (ਕ੍ਰਿਸਨਾਵ) ੨. ਠਹਰਨਾ. ਆਰਾਮ ਨਾਲ ਬੈਠਣਾ. "ਪ੍ਰਾਨ ਜੁ ਬਾਕੇ ਬਿਰੁ ਨਹੀ, ਕੈਸੇ ਬਿਰਮਾਵਉ?" (ਬਿਲਾ ਸਧਨਾ) ੩. ਪ੍ਰਸੰਨ ਕਰਨਾ. ਰਿਝਾਉਣਾ. "ਲਾਜ ਨ ਆਵੈ ਅਗਿਆਨਮਤੀ, ਦੁਰਜਨ ਬਿਰਮਾਈਐ." (ਬਿਲਾ ਛੰਤ ਮਃ ੫)


ਸੰ. ਵਿਰਲ. ਵਿ- ਜਦੋ ਸੰਘਣਾ ਨਹੀਂ. ਛਿੱਦਾ। ੨. ਖੁਲ੍ਹਾ. ਕੁਸ਼ਾਦਾ.


ਦੇਖੋ, ਬਿਰਲਾ.


ਵੈਰੀਆਂ ਦੀ ਭੀੜ ਨੂੰ ਛਿੱਦਾ ਕਰਨ ਵਾਲਾ, ਤੀਰ. (ਸਨਾਮਾ)