ਇਸ ਛੰਦ ਦਾ ਨਾਮ "ਵਿਜੋਹਾ" ਅਤੇ "ਵਿਮੋਹਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਦੋ ਰਗਣ. , .#ਉਦਾਹਰਣ-#ਹੱਕ ਦੇਵੰ ਕਰੰ। ਸੱਦ ਭੈਰੇ ਰਰੰ।#ਚਾਵਡੀ ਚਿੰਕਰੰ। ਡਾਕਣੀ ਡਿੰਕਰੰ।।#(ਰਾਮਾਵ)#(ਅ) ਬਿਰਾਜ ਦਾ ਦੂਜਾ ਰੂਪ ਹੈ "ਚੰਚਲਾ" ਇਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਗੁਰੁ ਲਘੁ ਕ੍ਰਮ ਨਾਲ ਸੋਲਾਂ ਅੱਖਰ ਅਥਵਾ ਰ, ਜ, ਰ, ਜ, ਰ, ਲ. , , , , , , ਅਤੇ ਸੱਤ, ਨੌ ਅੱਖਰਾਂ ਪੁਰ ਵਿਸ਼੍ਰਾਮ.#ਉਦਾਹਰਣ-#ਦੇਗ ਤੇਗ ਕੋ ਧਨੀ, ਉਦਾਰ ਚਿੱਤ ਯੁੱਧ ਧੀਰ,#ਬਾਂਹ ਜਾਂਹ ਕੀ ਗਹੇ, ਨ ਤ੍ਯਾਗਤੋ ਮਹਾਨ ਬੀਰ,#ਦੇਸ਼ ਕੌਮ ਵਾਸਤੇ, ਜੁ ਦੇਤ ਪ੍ਰਾਨ ਔ ਸ਼ਰੀਰ,#ਖਾਲਸਾ ਨਿਰਾਲਸਾ, ਵਿਨਾਸ਼ਤੋ ਅਨਾਥਪੀਰ.#ਇਸ ਭੇਦ ਦਾ ਨਾਮ "ਚਿਤ੍ਰ" ਭੀ ਹੈ.#੨. ਸੰ. ਵਿਰਾਜ (विराज़्) ਜੋ ਬਹੁਤ ਰਾਜਦਾ (ਸ਼ੋਭਾ ਦਿੰਦਾ) ਹੈ, ਕ੍ਸ਼੍ਤ੍ਰਿਯ (ਛਤ੍ਰੀ).
nan
ਵਿਸ਼ੇਸ ਕਰਕੇ ਸ਼ੋਭਾ ਦੇਣਾ. (ਵਿ- ਰੰਜਨ) "ਬਿਰਾਜਤ ਰਾਮ ਕੋ ਪਰਤਾਪ." (ਸਾਰ ਮਃ ੫) ੨. ਭਾਵ- ਆਰਾਮ ਨਾਲ ਬੈਠਣਾ। ੩. ਬਿਸਤਰ ਤੇ ਲੇਟਣਾ.
nan
nan
ਦੇਖੋ, ਬਿਰਾਜਨਾ। ੨. ਰਾਜਾ ਤੋਂ ਬਿਨਾ. ਰਾਜਾ ਰਹਿਤ. "ਰਾਜੀ ਬਿਰਾਜੀ ਭੂਕੰਪ" (ਭਾਗੁ ਕ) ਪ੍ਰਜਾ ਦਾ ਰਾਜਾ ਬਿਨਾ ਹੋਣਾ ਅਤੇ ਭੁਚਾਲ ਆਉਣਾ. "ਰਾਜ ਬਿਰਾਜੀ ਸਬਹਨ ਜਾਨੀ." (ਗੁਰੁਸੋਭਾ)
ਸੰ. ਵਿਰਾਟ. ਸੰਗ੍ਯਾ- ਕੌਡੀ. ਭਾਵ- ਮਾਯਾ. "ਪੂਜ ਬਿਰਾਟ ਇਨ੍ਹੈ ਜੋ ਖਾਈ." (ਗੁਵਿ ੧੦) ਪੂਜਾ ਦੀ ਕੌਡੀ ਖਾਧੀ। ੨. ਦੇਖੋ, ਵਿਰਾਟ.
ਕੌਡੀ. ਦੇਖੋ, ਬਿਰਾਟ ੧.
ਦੇਖੋ, ਵਿਰਾਟ. "ਹੁਤੋ ਬਿਰਾਠ ਮਦ੍ਰ ਅਵਨੀਪਾ." (ਨਾਪ੍ਰ) ਮਦ੍ਰ ਦੇਸ਼ ਦਾ ਰਾਜਾ ਵਿਰਾਟ.