ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُکرّم] ਵਿ- ਕਰਮ (ਇ਼ੱਜ਼ਤ) ਵਾਲਾ. ਜਿਸ ਦਾ ਮਾਨ ਕੀਤਾ ਜਾਵੇ.


ਅ਼. [مُقرّر] ਵਿ- ਕ਼ੱਰ (ਥਾਪਿਆ) ਹੋਇਆ. ਠਹਿਰਾਇਆ। ੨. ਤਯ ਕੀਤਾ। ੩. ਅ਼. [مُکرّر] ਮੁਕੱਰਰ. ਵ੍ਯ- ਦੁਬਾਰਾ. ਫਿਰ. ਪੁਨਃ.


ਮੁਨਕਿਰ ਹੋਣ ਦੀ ਕ੍ਰਿਯਾ। ੨. ਤਰਕ. ਹੁੱਜਤ. "ਤੁਮ ਸਿਉ ਕਿਆ ਮੁਕਰਾਈ ਹੇ?" (ਮਾਰੂ ਸੋਲਹੇ ਮਃ ੧)


ਦੇਖੋ, ਮੁਕਰ ਅਤੇ ਮੁਕਰਨਾ.


ਕ੍ਰਿ- ਮੁਕੁਲ (ਪ੍ਰਫੁੱਲ) ਹੋਣਾ. ਖਿੜਨਾ। ੨. ਜਾਣਾ. ਰਵਾਨਾ ਹੋਣਾ. ਭੇਜਣਾ. ਦੇਖੋ, ਮੁਕੁ. "ਨ੍ਰਿਪੰ ਮੁਕਲਿਅੰ ਦੂਤ ਸੋ ਕਾਸਿ ਆਯੰ." (ਵਿਚਿਤ੍ਰ) ਰਾਜਾ ਦਾ ਭੇਜਿਆ ਦੂਤ ਕਾਸ਼ੀ ਆਇਆ.