ਕਮਲਰੂਪ ਆਸਣ ਵਾਲਾ. ਭਾਵ- ਦਸਵਾਂ ਦ੍ਵਾਰ, ਜਿਸ ਵਿੱਚ ਯੋਗਮਤ ਅਨੁਸਾਰ ਪਰਮਜੋਤਿ ਦੇ ਵਿਰਾਜਣ ਦਾ ਕਮਲ ਹੈ। ੨. ਦਸਵੇਂ ਦ੍ਵਾਰ ਦੇ ਕਮਲ ਤੇ ਆਸਣ ਲਾਉਣ ਵਾਲਾ, ਜੋਤਿਰੂਪ ਕਰਤਾਰ. "ਪੁਰੀਆ ਸਤਿ ਊਪਰਿ ਕਉਲਾਸਣਿ." (ਰਤਨਮਾਲਾ ਬੰਨੋ) ਸੱਤ ਪੁਰੀਆਂ ਅਥਵਾ ਸੱਤ ਭੂਮਿਕਾ ਤੋਂ ਉੱਪਰ ਪਾਰਬ੍ਰਹਮ ਹੈ.
ਸੰ. ਕੈਰਵ. ਸੰਗ੍ਯਾ- ਨੀਲੋਫ਼ਰ. ਭਮੂਲ. ਕੁਮੁਦ. "ਚੰਦ ਦੇਖਿ ਬਿਗਸਹਿ ਕਉਲਾਰ." (ਬਸੰ ਮਃ ੫)
ਸੰ. ਕੁਮੁਦਾਲੀ. ਸੰਗ੍ਯਾ- ਭਮੂਲਾਂ (ਨੀਲੋਫ਼ਰਾਂ) ਦੀ ਪੰਕਤਿ (ਕਤਾਰ). "ਕਉਲਾਲੀ ਸੂਰਜਮੁਖੀ ਲੱਖ ਕਵਲ ਖਿੜਦੇ ਰਸੀਆਲੇ." (ਭਾਗੁ)
ਸੰਗ੍ਯਾ- ਕਮਲ ਦੇ ਆਕਾਰ ਦਾ ਪਿਆਲਾ. ਕਟੋਰਾ। ੨. ਸੰ. ਕਮਲ. "ਕਉਲੁ ਤੂ ਹੈ ਕਵੀਆ ਤੂ ਹੈ." (ਸ੍ਰੀ ਮਃ ੧) ੩. ਕਮਲ ਦੀ ਡੋਡੀ ਦੇ ਆਕਾਰ ਦਾ ਦਿਲ. ਮਨ. "ਮਨਮੁਖ ਊਧਾ ਕਉਲੁ ਹੈ, ਨਾ ਤਿਸੁ ਭਗਤਿ ਨ ਨਾਉ." (ਵਾਰ ਗੂਜ ੧. ਮਃ ੩) ੪. ਅ਼. [قوَل] ਕ਼ੌਲ. ਵਾਕ੍ਯ. ਵਚਨ. "ਪੁਤ੍ਰੀ ਕਉਲ ਨ ਪਾਲਿਓ." (ਵਾਰ ਰਾਮ ੩) ੫. ਕਵਲ. ਗ੍ਰਾਸ. ਬੁਰਕੀ। ੬. ਦੇਖੋ, ਕੌਲ.; ਦੇਖੋ, ਕਉਲ.
nan
ਸੰਗ੍ਯਾ- ਕਟੁਤ੍ਵ. ਕੜਵਾਪਨ. "ਬਿਖੈ ਕਉੜਤਣਿ ਸਗਲ ਮਾਹਿ." (ਵਾਰ ਗਉ ੨, ਮਃ ੫)
ਵਿ- ਕਟੁ. ਕੜਵਾ। ੨. ਅਪ੍ਰਿਯ. ਦੁਪਿਆਰਾ. "ਕਉੜਾ ਕਿਸੈ ਨ ਲਗਈ." (ਵਾਰ ਬਿਹਾ ਮਃ ੪) ੩. ਸੰਗ੍ਯਾ- ਬਹੁਜਾਈ ਖਤ੍ਰੀਆਂ ਦਾ ਇੱਕ ਗੋਤ। ੪. ਇੱਕ ਜੱਟ ਗੋਤ੍ਰ.
ਦੇਖੋ, ਕਉਡੀ। ੨. ਵਿ- ਕਟੁ. ਕੜਵੀ. ਕੌੜੀ.
nan
ਸੰ. ਕਾਕ. ਸੰਗ੍ਯਾ- ਕਾਂਉਂ. "ਕਊਆ ਕਹਾ ਕਪੂਰ ਚਰਾਏ." (ਆਸਾ ਕਬੀਰ) ੨. ਭਾਵ- ਵਿਸੈਲੰਪਟ ਜੀਵ. "ਜਗੁ ਕਊਆ ਨਾਮੁ ਨਹੀ ਚੀਤਿ." (ਆਸਾ ਕਬੀਰ) ੩. ਦੇਖੋ, ਕਊਆਕਾਗ। ੪. ਦੇਖੋ, ਫੀਲੁ। ੫. ਜੁਲਾਹੇ ਦੀ ਤਾਣੀ ਦਾ ਕਾਨਾ.#"ਫਾਸਿ ਪਾਨਿ ਸੌ ਕਊਆ ਲਏ." (ਚਰਿਤ੍ਰ ੯੩)#ਸੌ ਕਾਨੇ ਦੀ ਫਾਸਿ (ਤਾਣੀ ਹੱਥ ਲਈ.
ਸੰ. क्रव्यादकाग ਕ੍ਰਵ੍ਯਾਦਕਾਗ. ਮੁਰਦਾਰ ਖਾਣ ਵਾਲਾ ਕਾਂਉਂ. "ਕਊਆ ਕਾਗ ਕਉ ਅੰਮ੍ਰਿਤੁਰਸ ਪਾਈਐ." (ਗੂਜ ਮਃ ੪)
ਦੇਖੋ, ਕੌਸ਼ਿਕ.