ਏਹ ਕਲਾਨੌਰ ਦਾ ਵਸਨੀਕ ਦੀਵਾ ਲਖਪਤਿਰਾਇ ਦਾ ਭਾਈ ਸੀ. ਜਸਪਤਿ ਪਹਿਲਾਂ ਜਲੰਧਰ ਦਾ ਹਾਕਮ ਸੀ. ਝਕਰੀਆਖ਼ਾਨ ਸੂਬਾ ਲਹੌਰ ਨੇ ਇਸ ਨੂੰ ਏਮਾਨਬਾਦ ਛੋਟੇ ਪਰਗਨੇ ਦਾ ਦੀਵਾਨ ਕਰ ਦਿੱਤਾ ਅਤੇ ਇਸ ਦੀ ਥਾਂ ਅਦੀਨਾਬੇਗ ਨੂੰ ਜਲੰਧਰ ਦਾ ਹਾਕਮ ਬਣਾ ਦਿੱਤਾ. ਇਸ ਗੱਲ ਤੋਂ ਜਸਪਤਿ ਅਤੇ ਅਦੀਨਾਬੇਗ ਦੀ ਖਟਪਟੀ ਹੋ ਗਈ, ਜਿਸ ਤੋਂ ਸਿੰਘਾਂ ਨੇ ਲਾਭ ਉਠਾਇਆ.#ਸੰਮਤ ੧੮੦੨ (ਸਨ ੧੭੪੪) ਵਿੱਚ ਇਸ ਦੀ ਸਿੰਘਾਂ ਦੇ ਇੱਕ ਜਥੇ ਨਾਲ ਮੁਠ ਭੇੜ ਹੋ ਗਈ. ਨਿਬਾਹੂ ਸਿੰਘ ਰੰਘਰੇਟੇ ਨੇ ਬੱਦੋ ਕੀ ਗੁਸਾਈਆਂ ਪਿੰਡ ਪਾਸ ਜਸਪਤਿ ਦੇ ਹਾਥੀ ਦੇ ਚੜ੍ਹਕੇ ਇਸ ਦਾ ਸਿਰ ਵੱਢ ਲਿਆ. ਬਾਵਾ ਕਿਰਪਾਰਾਮ ਗੁਸਾਂਈ ਨੇ, ਜੋ ਜਸਪਤਿ ਦਾ ਕੁਲਗੁਰੂ ਸੀ ਪੰਜ ਸੌ ਰੁਪਏ ਦੇ ਕੇ ਸਿੰਘਾਂ ਤੋਂ ਸਿਰ ਲੈ ਕੇ ਸਸਕਾਰ ਦਿੱਤਾ. ਜਸਪਤਿ ਦੀ ਸਮਾਧ ਬੱਦੋ ਕੀ ਗੁਸਾਈਆਂ ਕੋਲ (ਜਿਲੇ ਗੁਜਰਾਂਵਾਲੇ) ਵਿਦ੍ਯਮਾਨ ਹੈ. ਦੇਖੋ, ਲਖਪਤਿਰਾਇ.
ਸੰ. ਸਪਦਿ. ਕ੍ਰਿ. ਵਿ- ਝਟ. ਫੌਰਨ. ਤੁਰੰਤ. "ਆਨ੍ਯੋ ਜਸਪਦ ਸਤਗੁਰੁ ਪਾਸ." (ਨਾਪ੍ਰ) ਭਾਈ ਸੰਤੋਖ ਸਿੰਘ ਨੇ ਅਨੇਕ ਥਾਂ ਸਪਦਿ ਦੀ ਥਾਂ, ਜਸਪਦ ਸ਼ਬਦ ਵਰਤਿਆ ਹੈ.
ਜਿਲਾ, ਤਸੀਲ ਅਤੇ ਥਾਣਾ ਲੁਧਿਆਣਾ ਵਿੱਚ ਇੱਕ ਪਿੰਡ ਹੈ, ਜੋ ਰੇਲਵੇ ਸਟੇਸ਼ਨ "ਢੁੰਡਾਰੀ ਕਲਾਂ" ਤੋਂ ਦੋ ਮੀਲ ਨੈਰਤ ਕੋਣ ਹੈ. ਇਸ ਪਿੰਡ ਵਿੱਚ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਬਖ਼ਸ਼ਿਸ਼ ਇੱਕ ਜੋੜੀ ਤਖ਼ਤੇ ਅਤੇ ਇੱਕ ਲੋਹ (ਤਵੀ) ਹੈ, ਜੋ ਗੁਰੂ ਜੀ ਨੇ ਆਪਣੇ ਲਾਂਗਰੀ ਸਿੱਖ "ਸਾਗਰ ਮੱਲ" ਨੂੰ ਬਖ਼ਸ਼ੀ ਸੀ.#ਇੱਕ ਵੇਰ ਜਲੰਧਰ ਦਾ ਸੂਬਾ ਦੀਨਮੁਹ਼ੰਮਦ ਦੁਰਾਹੇ ਤੋਂ ਆਪਣੀ ਫ਼ੌਜ ਸਮੇਤ ਜਲੰਧਰ ਵੱਲ ਜਾ ਰਿਹਾ ਸੀ. ਉਸ ਦੇ ਨਾਲ ਦੀਵਾਨ ਹੁਕੂਮਤਰਾਇ ਸੀ. ਉਸ ਸਮੇਂ ਇਸ ਡੇਰੇ ਦੇ ਸੇਵਾਦਾਰਾਂ ਨੇ ਦੀਵਾਨ ਸਾਹਿਬ ਦੇ ਪ੍ਰੇਮ ਕਰਕੇ ਸਾਰੀ ਫ਼ੌਜ ਨੂੰ ਪ੍ਰਸਾਦ ਛਕਾਇਆ. ਦੀਵਾਨ ਹੁਕੂਮਤਰਾਇ ਨੇ ਦੋ ਹਜ਼ਾਰ ਵਿੱਘੇ ਜ਼ਮੀਨ ਇੱਥੇ, ਅਤੇ ਇੱਕ 'ਗ਼ਰੀਬਨਗਰੀ' ਪਿੰਡ ਇਸ ਗੁਰਦ੍ਵਾਰੇ ਨਾਲ ਲਗਵਾਇਆ.
ਯਸ਼ੋਦਾ. ਨੰਦ ਗੋਪ ਦੀ ਇਸਤ੍ਰੀ, ਕ੍ਰਿਸਨ ਜੀ ਦੀ ਪਾਲਨ ਵਾਲੀ ਮਾਤਾ.
ਯਸ੍ਯ- ਸ੍ਮਰਣੇਨ. ਜਿਸ ਦਾ ਸਿਮਰਣ ਕਰਨ ਤੋਂ ਜਿਸ ਦੇ ਆਰਾਧਨ ਸੇ. "ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ." (ਗੂਜ ਜੈਦੇਵ)
ਯਸ਼ੋਦਾ. ਦੇਖੋ, ਜਸਮਤ. "ਜਸਮਾਤ ਪ੍ਰਸੰਨ ਭਈ ਮਨ ਮੇ." (ਕ੍ਰਿਸਨਾਵ) ੨. ਯਸ੍ਮਾਤ੍. ਪੰਚਮੀ ਵਿਭਕ੍ਤਿ. ਜਿਸ ਸੇ. ਜਿਸ ਤੋਂ.
ਦਸ਼ਰਥ. ਅਯੋਧ੍ਯਾਪਤਿ ਸੂਰਯਵੰਸ਼ੀ ਰਾਜਾ, ਜੋ ਰਾਮਚੰਦ੍ਰ ਜੀ ਦਾ ਪਿਤਾ ਸੀ. ਦੇਖੋ, ਦਸ਼ਰਥ. "ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮਚੰਦੁ." (ਰਾਮ ਨਾਮਦੇਵ) ਦਸ਼ਰਥ ਰਾਜਾ ਦੇ ਪੁਤ੍ਰ ਦਾ ਰਾਜਾ, ਮੇਰਾ ਰਾਮਚੰਦੁ ਹੈ. ਭਾਵ- ਰਾਮਚੰਦ੍ਰ ਜੀ ਦਾ ਭੀ ਉਪਾਸ੍ਯ ਦੇਵ.
ਜਮਵਾਲ ਰਾਜਪੂਤਾਂ ਦੀ ਇੱਕ ਸ਼ਾਖ਼. ਇਸੇ ਗੋਤ ਦਾ ਵਸਾਇਆ ਜਸਰੋਟਾ ਨਗਰ ਜੰਮੂ ਰਾਜ ਵਿੱਚ ਹੈ. ਦੇਖੋ, ਬਾਈਧਾਰ.
ਦੇਖੋ, ਜਸਰੋਟ.
ਜਸਰੋਟ ਗੋਤ ਦਾ। ੨. ਜਸਰੋਟੇ ਦੇ ਰਹਿਣ ਵਾਲਾ. ਦੇਖੋ, ਜਸਰੋਟ.
ਦੇਖੋ, ਜਸਵਾਲ. "ਉਤੈ ਬੀਰ ਧਾਏ ਸੁ ਬੀਰੰ ਜਸ੍ਵਾਰੰ." (ਵਿਚਿਤ੍ਰ)
ਕਟੋਚ ਰਾਜਪੂਤਾਂ ਦੀ ਇੱਕ ਸ਼ਾਖ਼. ਇਸ ਦੀ ਰਾਜਧਾਨੀ "ਜਸਵਾਨ" ਸੀ. ਦੇਖੋ, ਬਾਈਧਾਰ.