ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਿੰਧੀ. ਮੂਸਲਧਾਰ (ਮੂਲ੍ਹੇਧਾਰ) ਵਰਖਾ.


ਦੇਖੋ, ਝਕਝੋਰਨਾ. "ਪਵਨ ਝਕੋਲਨਹਾਰ." (ਸ. ਕਬੀਰ) ਪਵਨ ਤੋਂ ਭਾਵ ਸ੍ਵਾਸ ਹੈ. "ਜਨੁ ਨਾਨਕੁ ਮੁਸਕਿ ਝਕੋਲਿਆ." (ਆਸਾ ਛੰਤ ਮਃ ੪)


(ਸੰ. झष् ਧਾ- ਦੁੱਖ ਦੇਣਾ). ਸੰਗ੍ਯਾ- ਅਜੇਹਾ ਬਕਬਾਦ, ਜਿਸ ਤੋਂ ਲੋਕਾਂ ਨੂੰ ਦੁੱਖ ਪਹੁੰਚੇ. "ਝਖ ਮਾਰਉ ਸਾਕਤੁ ਵੇਚਾਰਾ." (ਬਿਲਾ ਮਃ ੫) ੨. ਸੰ. ਝਸ. ਮੱਛੀ। ੩. ਮਗਰਮੱਛ। ੪. ਤਾਪ. ਗਰਮੀ.


ਸੰ. ਝਸਕੇਤੁ. ਸੰਗ੍ਯਾ- ਝਸਕੇਤਨ. ਮਗਰਮੱਛ ਦੇ ਚਿੰਨ੍ਹ ਦੀ ਧੁਜਾ ਵਾਲਾ, ਕਾਮਦੇਵ. ਝਖਧ੍ਵਜ. ਮਕਰਕੇਤੁ.


ਸੰਗ੍ਯਾ- ਮੋਤੀ. ਝਸ (ਸਿੱਪੀ) ਤੋਂ ਪੈਦਾ ਹੋਇਆ. ਮੋਤੀ ਵਾਲਾ ਸਿੱਪ ਭੀ ਮੱਛੀ ਦੀ ਜਾਤਿ ਵਿੱਚੋਂ ਹੈ.